ਨਵੀਂ ਦਿੱਲੀ- ਆਮ ਤੌਰ 'ਤੇ ਸੈਕਸ ਹੈਲਥ ਲਈ ਵਧੀਆ ਮੰਨਿਆ ਜਾਂਦਾ ਹੈ ਪਰ ਕੀ ਸੈਕਸ ਕਰਨਾ ਕਿਸੇ ਨੂੰ ਇੰਨਾ ਮਹਿੰਗਾ ਪੈ ਸਕਦਾ ਹੈ ਕਿ ਇਸ ਲਈ ਉਸ ਨੂੰ ਆਪਣੀ ਜਾਨ ਤੋਂ ਹੱਥ ਥੋਣਾ ਪਵੇ, ਜੀ ਹਾਂ! ਤੁਹਾਨੂੰ ਯਕੀਨ ਨਹੀਂ ਹੋ ਰਿਹਾ ਹੋਵੇਗਾ ਪਰ ਇਹ ਸੱਚ ਹੈ।
ਲੂਸੀ ਦੇ ਪਤੀ ਮਾਰਕ ਦੀ ਜਾਨ ਇਕ ਅਜਿਹੀ ਘਟਨਾ ਦੌਰਾਨ ਚਲੀ ਗਈ ਜਿਸ 'ਤੇ ਵਿਸ਼ਵਾਸ ਕਰਨਾ ਮੁਸ਼ਕਨ ਹੈ। ਲੂਸੀ ਨੇ ਹਾਲ ਹੀ 'ਚ ਪ੍ਰਕਾਸ਼ਿਤ ਇਕ ਬੁਕ 'ਚ ਆਪਣੇ ਪਤੀ ਨੂੰ ਖੋ ਦੇਣ ਦੀ ਘਟਨਾ ਦਾ ਖੁਲਾਸਾ ਕੀਤਾ। ਲੂਸੀ ਦੇ ਮੁਤਾਬਕ ਮਾਰਕ ਅਤੇ ਉਸ ਨੂੰ ਦੂਜਾ ਬੱਚਾ ਚਾਹੀਦਾ ਸੀ। ਇਸੇ ਚਾਹਤ 'ਚ ਉਹ ਸੈਕਸ ਕਰ ਰਹੇ ਸਨ ਪਰ ਮਾਰਕ ਨੂੰ ਸੈਕਸ ਦੌਰਾਨ ਹੀ ਦਿਲ ਦਾ ਦੌਰਾ ਪੈ ਗਿਆ। ਹੈਰਾਨੀ ਦੀ ਗੱਲ ਹੈ ਕਿ ਮਾਰਕ ਨੇ ਉੱਥੇ ਹੀ ਆਪਣਾ ਦਮ ਤੋੜ ਦਿੱਤਾ। ਲੂਸੀ ਨੇ ਦੱਸਿਆ ਕਿ ਮਾਰਕ ਅਤੇ ਉਸ ਦੇ ਵਿਚ ਕਈ ਦਿਨਾਂ ਤੋਂ ਸੰਬੰਧ ਨਹੀਂ ਬਣੇ ਸਨ। ਇਸ ਲਈ ਸ਼ਾਇਦ ਜਦੋਂ ਦੋਵੇਂ ਕਈ ਦਿਨਾਂ ਬਾਅਦ ਕਰੀਬ ਆਏ ਤਾਂ ਮਾਰਕ ਦੀ ਧੜਕਨਾਂ ਤੇਜ਼ ਹੋਈਆਂ ਅਤੇ ਉਹ ਇਸ ਨੂੰ ਸਹਿ ਨਾ ਸਕਿਆ।
ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਮਾਰਕ ਅਰੀਥੀਮੀਆ ਨਾਂ ਦੀ ਬਿਮਾਰੀ ਤੋਂ ਗ੍ਰਸਤ ਸੀ। ਇਸ ਬਿਮਾਰੀ 'ਚ ਹਾਰਟ ਬੀਟ ਅਚਾਨਕ ਵਧ ਜਾਂਦੀ ਹੈ ਅਤੇ ਦਿਲ ਦਾ ਦੌਰਾ ਪੈ ਜਾਂਦਾ ਹੈ। ਇਹ ਬਿਮਾਰੀ 30 ਤੋਂ 45 ਸਾਲ ਦੀ ਉਮਰ ਦੇ ਮਰਦਾਂ 'ਚ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ।
ਆ ਗਿਐ ਜ਼ਬਰਦਸਤ ਵਾਈ-ਫਾਈ, ਸਿਰਫ 3 ਸੈਕਿੰਡ 'ਚ ਕਰੋ ਪੂਰੀ ਫਿਲਮ ਡਾਊਨਲੋਡ
NEXT STORY