ਜੇਪੁਰ- ਹੁਣ ਇਸ ਤਰ੍ਹਾਂ ਦੀ ਜ਼ਬਰਦਸਤ ਵਾਈ-ਫਾਈ ਟੈਕਨਾਲੋਜੀ ਆ ਚੁੱਕੀ ਹੈ, ਜਿਸ ਨਾਲ ਤੁਸੀਂ ਸਿਰਫ 3 ਸੈਕਿੰਡ 'ਚ ਹੀ ਪੂਰੀ ਫਿਲਮ ਡਾਊਨਲੋਡ ਕਰ ਸਕਦੇ ਹੋ। ਹੁਣ ਤਕ ਤੁਸੀਂ ਵਾਈ-ਫਾਈ ਦੀ ਹੌਲੀ ਸਪੀਡ ਦੀ ਸਮੱਸਿਆ ਤੋਂ ਪ੍ਰੇਸ਼ਾਨ ਸੀ, ਪਰ ਹੁਣ ਇਸ ਤਰ੍ਹਾਂ ਨਹੀਂ ਹੋਣ ਵਾਲਾ। ਦੱਖਣੀ ਕੋਰੀਆਈ ਕੰਪਨੀ ਸੈਮਸੰਗ ਨੇ ਇਸ ਤਰ੍ਹਾਂ ਦੀ ਜ਼ਬਰਦਸਤ ਟੈਕਨਾਲੋਜੀ ਇਜ਼ਾਦ ਕੀਤੀ ਹੈ ਜੋ ਹੁਣ ਦੇ ਵਾਈ-ਫਾਈ ਤੋਂ 5 ਗੁਣਾ ਤੇਜ਼ ਹੈ। ਸੈਮਸੰਗ ਦੇ ਇਸ ਨਵੇਂ ਵਾਈ-ਫਾਈ ਸਿਸਟਮ ਦੀ ਸਪੀਡ 575 ਐਮ.ਬੀ. ਪ੍ਰਤੀ ਸੈਕਿੰਡ ਹੈ, ਜਿਸ ਨਾਲ ਤੁਸੀਂ ਪੂਰੀ 1 ਜੀ.ਬੀ. ਦੀ ਫਿਲਮ ਸਿਰਫ 3 ਸੈਕਿੰਡ 'ਚ ਹੀ ਡਾਊਨਲੋਡ ਕਰ ਸਕਦੇ ਹੋ।
ਸੈਮਸੰਗ ਅਨੁਸਾਰ ਉਸ ਦੀ ਇਹ ਵਾਈ-ਫਾਈ ਟੈਕਨਾਲੋਜੀ 802.11 ਏ.ਡੀ. ਸਟੈਂਡਰਡ 60 ਗੀਗਾਹਾਰਟਜ਼ ਹੈ, ਜੋ ਸਹਿ ਚੈਨਲ ਦੀ ਰੁਕਾਵਟਾਂ ਨੂੰ ਹਟਾਉਂਦੇ ਹੋਏ ਵੱਧ ਸਪੀਡ ਪ੍ਰਦਾਨ ਕਰਦੀ ਹੈ। ਉਹ ਟੈਕਨਾਲੋਜੀ 2.4 ਗੀਗਾਹਾਰਟਜ਼ ਅਤੇ 5 ਗੀਗਾਹਾਰਟਜ਼ ਵਾਈ-ਫਾਈ ਟੈਕਨਾਲੋਜੀ ਤੋਂ ਬਿਲਕੁੱਲ ਵੱਖ ਹੈ। ਇਸ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਚਾਹੇ ਇਕ ਨੈਟਵਰਕ 'ਤੇ ਕਿੰਨੀਆਂ ਵੀ ਡਿਵਾਈਸਿਜ਼ ਦੀ ਵਰਤੋਂ ਕੀਤੀ ਜਾ ਰਹੀ ਹੋਵੇ ਪਰ ਇਸ ਦੀ ਸਪੀਡ 'ਚ ਕੋਈ ਫਰਕ ਨਹੀਂ ਪੈਂਦਾ ਹੈ। ਸੈਮਸੰਗ ਦੀ ਇਸ ਟੈਕਨਾਲੋਜੀ ਨੂੰ ਡਿਵੈਲਪ ਕਰਨ ਵਾਲੇ ਗਰੁੱਪ ਦਾ ਕਹਿਣਾ ਹੈ ਕਿ ਵਾਈ-ਫਾਈ ਲਈ 60 ਗੀਗਾਹਾਰਟਜ਼ ਬੈਂਡ ਦੀ ਸਭ ਤੋਂ ਪਹਿਲੀ ਸਫਲ ਕੋਸ਼ਿਸ਼ ਹੈ। ਕੰਪਨੀ ਅਨੁਸਾਰ ਸੈਮਸੰਗ ਦੀ ਇਹ 60 ਗੀਗਾਹਾਰਟਜ਼ ਵਾਈ-ਫਾਈ ਟੈਕਨਾਲੋਜੀ ਅਗਲੇ ਸਾਲ ਦੀ ਸ਼ੁਰੂਆਤ ਤੋਂ ਹੀ ਬਾਜ਼ਾਰ 'ਚ ਉਪਲੱਬਧ ਕਰਵਾ ਦਿੱਤੀ ਜਾਵੇਗੀ।
ਘਰੇਲੂ ਕਲੇਸ਼ ਦੇ ਚੱਲਦੇ ਔਰਤ ਨੇ ਲਿਆ ਫਾਹਾ (ਵੀਡੀਓ)
NEXT STORY