ਨੋਇਡਾ- ਹਰ ਦਿਨ ਸੜਕ ਹਾਦਸਿਆਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ। ਅਜਿਹਾ ਹੀ ਇਕ ਮਾਮਲਾ ਨੋਇਡਾ ’ਚ ਵੀ ਵੇਖਣ ਨੂੰ ਮਿਲਿਆ। ਜਿੱਥੇ ਇਕ ਤੇਜ਼ ਰਫਤਾਰ ਕਾਰ ਨੇ ਬਾਈਕ ਸਵਾਰ 3 ਲੋਕਾਂ ਨੂੰ ਕੁਚਲ ਦਿੱਤਾ। ਨੋਇਡਾ ਦੇ ਸੈਕਟਰ44 ਕੋਲ ਇਕ ਤੇਜ਼ ਰਫਤਾਰ ਕਾਰ ਨੇ ਬਾਈਕ ਸਵਾਰ 3 ਨੌਜਵਾਨਾਂ ਨੂੰ ਕੁਚਲ ਦਿੱਤਾ, ਜਿਸ ’ਚ 2 ਦੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਗੱਡੀ ’ਚ 4 ਲੋਕ ਸਵਾਰ ਸਨ, ਜਿਸ ’ਚ ਇਕ ਲੜਕੀ ਵੀ ਸ਼ਾਮਲ ਹੈ। ਪੁਲਸ ਨੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਲੜਕੀ ਫਰਾਰ ਹੈ। ਚਸ਼ਮਦੀਦਾਂ ਅਨੁਸਾਰ ਤਾਂ ਕਾਰ ਦੀ ਰਫਤਾਰ ਬਹੁਤ ਤੇਜ਼ ਸੀ ਅਤੇ ਕਾਰ ਸਵਾਰ ਸਾਰੇ ਲੋਕ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਕਾਰ ਇਕ ਲੜਕੀ ਚਲਾ ਰਹੀ ਸੀ। ਫਿਲਹਾਲ ਪੁਲਸ ਇਸ ਪੂਰੇ ਮਾਮਲੇ ’ਚ ਕੁਝ ਵੀ ਬੋਲਣ ਤੋਂ ਬਚ ਰਹੀ ਹੈ। ਨੋਇਡਾ ’ਚ ਤੇਜ਼ ਰਫਤਾਰ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਪੁਲਸ ਇਸ ਰਫਤਾਰ ’ਤੇ ਰੋਕ ਲਗਾਉਣ ’ਚ ਅਸਫਲ ਦਿੱਸ ਰਹੀ ਹੈ।
ਸੈਕਸ ਨੇ ਲੈ ਲਈ ਨੌਜਵਾਨ ਦੀ ਜਾਨ
NEXT STORY