ਨਵੀਂ ਦਿੱਲੀ- ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਹੁਡਹੁਡ ਤੂਫਾਨ ਤੋਂ ਪੀੜਤ ਲੋਕਾਂ ਤੱਕ ਤੁਰੰਤ ਜ਼ਰੂਰੀ ਚੀਜ਼ਾਂ ਪਹੁੰਚਾਉਣ ਲਈ ਕਾਂਗਰਸ ਵਰਕਰਾਂ ਨੂੰ ਮੰਗਲਵਾਰ ਨੂੰ ਸੱਦਾ ਦਿੱਤਾ।
ਗਾਂਧੀ ਨੇ ਪਾਰਟੀ ਵਰਕਰਾਂ ਨੂੰ ਰਾਹਤ ਤੇ ਬਚਾਅ ਕਾਰਜ 'ਚ ਲੱਗੇ ਪ੍ਰਸ਼ਾਸਨ ਦੀ ਮਦਦ ਕਰਨ ਦਾ ਸੱਦਾ ਦਿੱਤਾ ਤਾਂ ਜੋ ਪੀੜਤਾਂ ਤੱਕ ਛੇਤੀ ਤੋਂ ਛੇਤੀ ਜ਼ਰੂਰੀ ਚੀਜ਼ਾਂ ਪਹੁੰਚਾ ਸਕਣ। ਕਾਂਗਰਸ ਉਪ ਪ੍ਰਧਾਨ ਨੇ ਆਪਣੇ ਸੰਦੇਸ਼ 'ਚ ਤੂਫਾਨ ਪੀੜਤਾਂ ਖਾਸ ਕਰਕੇ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪੱਟਨਮ ਖੇਤਰ ਦੇ ਲੋਕਾਂ ਪ੍ਰਤੀ ਸੰਵੇਦਨਾ ਵਿਅਕਤ ਕੀਤੀ ਅਤੇ ਉਮੀਦ ਜ਼ਾਹਿਰ ਕੀਤੀ ਕਿ ਰਾਹਤ ਅਤੇ ਬਚਾਅ ਦਲ ਤਬਾਹ ਹੋਏ ਇਲਾਕਿਆਂ 'ਚ ਛੇਤੀ ਮਦਦ ਪਹੁੰਚਾਉਣਗੇ ਅਤੇ ਪ੍ਰਭਾਵਿਤਾਂ ਨੂੰ ਜ਼ਰੂਰੀ ਚੀਜ਼ਾਂ ਉਪਲਬੱਧ ਕਰਾ ਸਕਣਗੇ।
ਫੇਸਬੁੱਕ ’ਤੇ ਹਸੀਨ ਸੁਪਨੇ ਦਾ ਜਾਲ ਬੁੰਨ ਕੇ ਲੜਕੀਆਂ ਨਾਲ ਕਰਦਾ ਸੀ ਵਿਆਹ
NEXT STORY