ਬਿਜਨੌਰ- ਫੇਸਬੁੱਕ ’ਤੇ ਹਸੀਨ ਸੁਪਨਿਆਂ ਦਾ ਜਾਲ ਬੁੰਨ ਕੇ ਲੜਕੀਆਂ ਨੂੰ ਫਸਾਉਣ ਵਾਲੇ ਇਕ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਨੌਜਵਾਨ ਦੀ ਪਛਾਣ ਕਲੀਮ ਦੇ ਤੌਰ ’ਤੇ ਕੀਤੀ ਗਈ ਹੈ। ਇਹ ਅਮਰੋਹਾ ਦੇ ਢੱਕਾ ਪਿੰਡ ਦਾ ਰਹਿਣ ਵਾਲਾ ਹੈ। ਉਸ ਨੇ ਸੋਸ਼ਲ ਨੈੱਟਵਰਕਿੰਗ ਸਾਈਟ ’ਤੇ ਆਪਣਾ ਅਕਾਊਂਟ ਪਵਨ ਚੌਧਰੀ ਦੇ ਨਾਂ ਨਾਲ ਖੋਲ੍ਹਿਆ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਕ ਲੜਕੀ 22 ਸਤੰਬਰ ਨੂੰ ਆਪਣੇ ਘਰ ਤੋਂ ਫਰਾਰ ਹੋ ਗਈ, ਜਿਸ ਨੂੰ ਸੋਮਵਾਰ ਨੂੰ ਪੁਲਸ ਨੇ ਬਰਾਮਦ ਕੀਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਪਾਇਆ ਗਿਆ ਕਿ ਲੜਕੀ ਫੇਸਬੁੱਕ ’ਤੇ ਇਕ ਨੌਜਵਾਨ ਦੇ ਸੰਪਰਕ ’ਚ ਸੀ। ਲੜਕੀ ਨੇ ਦੱਸਿਆ ਕਿ ਉਸ ਨੇ ਉਸ ਨੌਜਵਾਨ ਨਾਲ ਦਿੱਲੀ ’ਚ ਆਰੀਆ ਸਮਾਜ ਮੰਦਰ ’ਚ ਵਿਆਹ ਕਰ ਲਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਕਾਨਪੁਰ ਅਤੇ ਦੇਹਰਾਦੂਨ ਦੀਆਂ ਕੁਝ ਲੜਕੀਆਂ ਨੂੰ ਵੀ ਇਸ ਨੌਜਵਾਨ ਨੇ ਇਸੇ ਤਰ੍ਹਾਂ ਧੋਖਾ ਦਿੱਤਾ ਸੀ। ਇਨ੍ਹਾਂ ਲੜਕੀਆਂ ਨੇ ਵੀ ਪੁਲਸ ਤੋਂ ਸ਼ਿਕਾਇਤ ਕੀਤੀ ਹੈ। ਇਕ ਲੜਕੀ ਨੇ ਦੱਸਿਆ ਕਿ ਇਸ ਨੌਜਵਾਨ ਨੇ ਸਪੇਨ ਦੀ ਇਕ ਲੜਕੀ ਨਾਲ ਵੀ ਵਿਆਹ ਕੀਤਾ ਸੀ ਅਤੇ ਉਸ ਤੋਂ 20 ਲੱਖ ਰੁਪਏ ਲੁੱਟ ਲਏ ਸਨ। ਪੁਲਸ ਨੇ ਦੱਸਿਆ ਕਿ ਕਲੀਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਲੀਮ ਦੀ ਤਲਾਸ਼ ਕੀਤੀ ਜਾ ਰਹੀ ਹ
ਤੇਜ਼ ਰਫਤਾਰ ਕਾਰ ਨੇ ਤਿੰਨ ਲੋਕਾਂ ਨੂੰ ਕੁਚਲਿਆ, 2 ਦੀ ਮੌਤ (ਵੀਡੀਓ)
NEXT STORY