ਅਹਿਮਦਾਬਾਦ- ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਗੁਜਰਾਤ ਦੇ ਸਹਿਕਾਰੀ ਬੈਂਕਾਂ ਤੋਂ ਪ੍ਰਧਾਨਮੰਤਰੀ ਜਨਧਨ ਯੋਜਨਾ ਨਾਲ ਜੁੜਨ ਅਤੇ ਇਸ ਮੁਹਿੰਮ ਰਾਹੀਂ ਇਹ ਯਕੀਨੀ ਬਣਾਉਣ ਨੂੰ ਕਿਹਾ ਕਿ ਸੂਬੇ ਵਿਚ ਹਰ ਵਿਅਕਤੀ ਦਾ ਬੈਂਕ ਖਾਤਾ ਹੋਵੇ।
ਸ਼ਾਹ ਨੇ ਗੁਜਰਾਤ ਸੂਬਾ ਸਹਿਕਾਰੀ ਬੈਂਕ (ਜੀ.ਐੱਸ.ਸੀ.) ਦੇ ਮੁੱਖ ਦਫਤਰ ਨਾਰਾਨਪੁਰ ਖੇਤਰ ’ਚ ਏ.ਟੀ.ਐੱਮ. ਕਾਰਡ ਅਤੇ ਡੈਬਿਟ ਕਾਰਡ ਅਤੇ ਪਹਿਲਾ ਏ.ਟੀ.ਐੱਮ. ਸੈਂਟਰ ਦਾ ਮੰਗਲਵਾਰ ਨੂੰ ਉਦਘਾਟਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਜਦੋਂ ਪ੍ਰਧਾਨਮੰਤਰੀ ਨੇ ਜਨਧਨ ਯੋਜਨਾ ਦਾ ਵਿਚਾਰ ਦਿੱਤਾ, ਮੈਨੂੰ ਵਿੱਤ ਮੰਤਰੀ ਤੋਂ ਪਤਾ ਲਗਿਆ ਕਿ ਦੇਸ਼ ’ਚ 50 ਫੀਸਦੀ ਪਰਿਵਾਰਾਂ ਦੇ ਕੋਲ ਕੋਈ ਬੈਂਕ ਖਾਤਾ ਨਹੀਂ ਹੈ। ਮੈਂ ਬੇਹੱਦ ਗਰੀਬ ਜਨਤਾ ਦੇ ਲਾਭ ਦੇ ਲਈ ਇਸ ਤਰ੍ਹਾਂ ਦੀ ਯੋਜਨਾ ਸ਼ੁਰੂ ਕਰਨ ਨੂੰ ਲੈ ਕੇ ਪ੍ਰਧਾਨਮੰਤਰੀ ਨੂੰ ਵਧਾਈ ਦਿੰਦਾ ਹਾਂ। ਇਸ ਯੋਜਨਾ ਦੇ ਤਹਿਤ ਪਿਛਲੇ ਤਿੰਨ ਮਹੀਨੇ ’ਚ 5 ਕਰੋੜ ਤੋਂ ਵੱਧ ਬੈਂਕ ਖਾਤੇ ਖੋਲ੍ਹੇ ਗਏ।
ਸ਼ਾਹ ਨੇ ਕਿਹਾ ਕਿ ਸਰਕਾਰੀ ਅੰਦੋਲਨ ਦਾ ਮਕਸਦ ਲੋਕਾਂ ਨੂੰ ਆਤਮਨਿਰਭਰ ਬਣਾਉਣਾ ਹੈ। ਮੈਂ ਜੀ.ਐੱਸ.ਸੀ. ਅਤੇ ਹੋਰ ਸਹਿਕਾਰੀ ਬੈਂਕਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਉਹ ਇਸ ਅੰਦੋਲਨ ਵਿਚ ਸ਼ਾਮਲ ਹੋਣ ਅਤੇ ਇਹ ਯਕੀਨੀ ਬਣਾਉਣ ਕਿ ਰਾਜ ’ਚ ਗਰੀਬ, ਦਲਿਤ ਅਤੇ ਜਨਜਾਤੀਆਂ ਦੇ ਲੋਕਾਂ ਦੇ ਬੈਂਕ ਖਾਤੇ ਹੋਣ।
ਕੀ ਤੁਸੀਂ ਜਾਣਦੇ ਹੋ ਪੂਰੀ ਦੁਨੀਆ 'ਚ ਕਿੰਨੇ ਹਨ ਸਾਈਬਰ ਦੋਸ਼ੀ?
NEXT STORY