ਚੰਡੀਗੜ੍ਹ - ਗੈਲੇਂਟਰੀ ਸਨਮਾਨ ਭੱਤਾ, ਜੰਗੀ ਵੈਟਰਨਾਂ ਨੂੰ ਬੁਢਾਪਾ ਪੈਨਸ਼ਨ ਅਤੇ ਮੈਡਲ ਜੇਤੂ ਖਿਡਾਰੀਆਂ ਨੂੰ ਇਨਾਮ ਰਾਸ਼ੀ ਦੇਣ ਵਿਚ ਪੂਰੀ ਤਰ੍ਹਾਂ ਨਾਲ ਫੇਲ ਰਹਿਣ ਕਾਰਨ ਬਾਦਲ ਦਾ ਸਿਰ ਸ਼ਰਮ ਨਾਲ ਝੁੱਕ ਜਾਣਾ ਚਾਹੀਦਾ ਹੈ। ਇਹ ਦੋਸ਼ ਲਾਉਂਦਿਆਂ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਜਾਰੀ ਬਿਆਨ 'ਚ ਕਿਹਾ ਕਿ ਬਾਦਲ ਵਰਗੇ ਅਠਾਸੀ ਸਾਲਾ ਹੰਢੇ ਹੋਏ ਆਗੂ ਵਾਸਤੇ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਜੰਗ ਵੈਟਰਨਾਂ, ਗੈਲੇਂਟਰੀ ਅਵਾਰਡ ਜੇਤੂਆਂ ਅਤੇ ਅੰਤਰਰਾਸ਼ਟਰੀ ਮੈਡਲ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਵਾਲੇ ਉਨ੍ਹਾਂ ਦੀ ਸਰਕਾਰ ਦੇ ਵਾਅਦੇ ਨਿਭਾਉਣ ਵਿਚ ਉਹ ਪੂਰੀ ਤਰ੍ਹਾਂ ਨਾਲ ਫੇਲ ਹੋ ਚੁੱਕੇ ਹਨ। ਇਸ ਦੇ ਬਿਲਕੁਲ ਉਲਟ ਬਾਦਲ ਜੋੜੀ ਕਰਦਾਤਾਵਾਂ ਦੇ ਪੈਸਿਆਂ ਨੂੰ ਆਪਣੇ ਆਰਾਮਦਾਇਕ ਮਹਿੰਗੇ ਜ਼ਮੀਨੀ ਅਤੇ ਹਵਾਈ ਯਾਤਰਾਵਾਂ ਉੱਪਰ ਖਰਚ ਕਰ ਰਹੀ ਹੈ ਅਤੇ ਵਰਲਡ ਕੱਪ ਕਬੱਡੀ ਮੈਚਾਂ ਵਿੱਚ ਬਾਲੀਵੁੱਡ ਸਟਾਰਾਂ ਦੇ ਕੁਝ ਮਿੰਟਾਂ ਦੇ ਨੱਚਣ ਗਾਉਣ ਉੱਪਰ ਕਰੋੜਾਂ ਰੁਪਏ ਉਜਾੜ ਰਹੀ ਹੈ।
ਉਨ੍ਹਾਂ ਕਿਹਾ ਕਿ ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਪੰਜਾਬ ਸਰਕਾਰ 3251 ਵਾਰ ਵੈਟਰਨਾਂ ਨੂੰ 62.07 ਲੱਖ ਰੁਪਏ ਦੇਣ ਵਿਚ ਫੇਲ ਹੋ ਗਈ ਹੈ, ਨਾਲ ਹੀ 779 ਆਜ਼ਾਦੀ ਤੋਂ ਪਹਿਲਾਂ ਦੇ ਅਤੇ 2897 ਆਜ਼ਾਦੀ ਤੋਂ ਬਾਅਦ ਦੇ ਗੈਲੇਂਟਰੀ ਅਵਾਰਡ ਜੇਤੂਆਂ ਨੂੰ ਮਾਮੂਲੀ 3100 ਰੁਪਏ ਦਾ ਮਾਣ-ਭੱਤਾ ਨਹੀਂ ਦੇ ਪਾ ਰਹੀ। ਇਸੇ ਤਰ੍ਹਾਂ ਹੀ ਪੰਜਾਬ ਤੋਂ ਭਾਰਤੀ ਫੌਜਾਂ ਵਿਚ ਕਮੀਸ਼ਨ ਹੋਏ 337 ਨਵੇਂ ਅਫਸਰਾਂ ਨੂੰ ਆਪਣੇ ਵਾਅਦੇ ਮੁਤਾਬਿਕ 1 ਲੱਖ ਰੁਪਏ ਫੀ ਅਫਸਰ ਦੇ ਹਿਸਾਬ ਨਾਲ 3.37 ਕਰੋੜ ਰੁਪਏ ਦੇਣ ਵਿੱਚ ਵੀ ਪੂਰੀ ਤਰ੍ਹਾਂ ਨਾਲ ਅਸਫਲ ਹੋ ਚੁੱਕੀ ਹੈ। ਅਜਿਹੇ ਹੀ ਢੰਗ ਨਾਲ ਬਾਦਲ ਸਰਕਾਰ ਇਸ ਸਾਲ ਕਾਮਨਵੈਲਥ ਖੇਡਾਂ ਵਿਚ ਦੇਸ਼ ਲਈ ਮੈਡਲ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਇਨਾਮ ਦੇਣ ਵਿੱਚ ਫੇਲ ਹੋ ਚੁੱਕੀ ਹੈ। ਸੂਬੇ ਦੀ 2010 ਦੀ ਖੇਡ ਨੀਤੀ ਅਨੁਸਾਰ ਇਨ੍ਹਾਂ ਚੈਂਪੀਅਨ ਖਿਡਾਰੀਆਂ ਦੀ ਕੁੱਲ ਰਕਮ ਸਿਰਫ 2.65 ਕਰੋੜ ਰੁਪਏ ਬਣਦੀ ਹੈ, ਜਦਕਿ ਸਾਡੇ ਗੁਆਂਢੀ ਸੂਬੇ ਹਰਿਆਣਾ ਨੇ ਆਪਣੇ ਸਾਰੇ ਕਾਮਨਵੈਲਥ ਮੈਡਲ ਜੇਤੂਆਂ ਨੂੰ ਇਨਾਮੀ ਰਾਸ਼ੀ ਦੇ 13.65 ਕਰੋੜ ਰੁਪਏ ਪਹਿਲਾਂ ਹੀ ਦੇ ਦਿੱਤੇ ਹਨ।
ਚੂਹਿਆਂ ਅਤੇ ਮੱਖੀਆਂ ਦਰਮਿਆਨ ਬਣਾਈ ਜਾਂਦੀ ਸੀ ਮਠਿਆਈ, ਫੈਕਟਰੀ ਹੋਈ ਸੀਲ (ਵੀਡੀਓ)
NEXT STORY