ਜਲੰਧਰ-ਹੁਸ਼ਿਆਰਪੁਰ ਦੇ ਜੰਗਲਾਂ 'ਚੋਂ ਇੱਥੇ ਆਏ ਇਕ ਸਾਂਬਰ ਨੇ ਮੰਗਲਵਾਰ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ 4 ਘੰਟਿਆਂ ਤੱਕ ਨਾਚ ਨਚਾਇਆ ਅਤੇ ਫਿਰ ਜਾ ਕੇ ਉਸ ਨੂੰ ਕਾਬੂ ਕੀਤਾ ਗਿਆ। ਇਸ ਦੌਰਾਨ ਉਸ ਦਾ ਇਕ ਸਿੰਗ ਵੀ ਟੁੱਟ ਗਿਆ। ਇਸ ਦੌਰਾਨ ਆਮ ਜਨਤਾ ਦੀ ਵੀ ਸਾਂਬਰ ਨੂੰ ਦੇਖਣ ਲਈ ਕਾਫੀ ਭੀੜ ਲੱਗੀ ਹੋਈ ਸੀ।
ਜਾਣਕਾਰੀ ਮੁਤਾਬਕ ਸ਼ਹਿਰ ਦੇ ਮਾਸਟਰ ਤਾਰਾ ਸਿੰਘ ਨਗਰ 'ਚ ਇਕ ਜੰਗਲੀ ਸਾਂਬਰ ਦੇ ਪਹੁੰਚਣ ਨਾਲ ਇਲਾਕੇ ਦੇ ਲੋਕਾਂ 'ਚ ਖਲਬਲੀ ਮਚ ਗਈ ਅਤੇ ਉਨ੍ਹਾਂ ਨੇ ਜੰਗਲਾਤ ਮਹਿਕਮੇ ਨੂੰ ਸੂਚਿਤ ਕੀਤਾ। ਇਕ ਵਾਰ ਮਹਿਕਮੇ ਨੇ ਸਾਂਬਰ ਨੂੰ ਕਾਬੂ ਕਰ ਲਿਆ ਪਰ ਸਾਂਬਰ ਉਨ੍ਹਾਂ ਦੇ ਹੱਥਾਂ 'ਚ ਬਚ ਨਿਕਲਿਆ ਅਤੇ ਓਲਡ ਜਵਾਹਰ ਨਗਰ 'ਚ ਬਣੇ ਇਕ ਕੁਆਰਟਰ 'ਚ ਵੜ ਗਿਆ।
ਇਸ ਤੋਂ ਬਾਅਦ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੂੰ ਸਾਂਬਰ ਨੂੰ ਫੜ੍ਹਨ ਲਈ ਕਰੀਬ 4 ਘੰਟਿਆਂ ਦੀ ਮਿਹਨਤ ਕਰਨੀ ਪਈ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ। ਉਸ ਨੇ ਖੁਦ ਨੂੰ ਛੁਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦੇ ਪੈਰ ਬੰਨ੍ਹ ਦਿੱਤੇ ਗਏ ਸਨ। ਇਸ ਦੌਰਾਨ ਸਾਂਬਰ ਦੇ ਸਿੰਗ ਅਤੇ ਪੈਰ 'ਤੇ ਸੱਟ ਵੀ ਲੱਗ ਗਈ ਸੀ।
ਇਕ ਜਗ੍ਹਾ ‘ਹੁਦਹੁਦ’ ਤੂਫਾਨ ਨੇ ਖੋਹ ਲਈਆਂ ਜ਼ਿੰਦਗੀਆਂ ਤੇ ਇਕ ਜਗ੍ਹਾ ਕਰਵਾ ਰਿਹਾ ਮਜ਼ਾ (ਤਸਵੀਰਾਂ)
NEXT STORY