ਸੰਗਰੂਰ-ਆਪਣੀ ਪਤਨੀ ਦੇ ਬੇਵਫਾਈ ਤੋਂ ਤੰਗ ਆ ਕੇ ਇਕ ਵਿਅਕਤੀ ਨੇ ਅਦਾਲਤ 'ਚ ਜੱਜ ਨੂੰ ਆਤਮਦਾਹ ਕਰਨ ਦੀ ਇਜਾਜ਼ਤ ਦੇਣ ਲਈ ਅਪੀਲ ਕੀਤੀ ਹੈ। ਇਸ ਵਿਅਕਤੀ ਦਾ ਦੋਸ਼ ਹੈ ਕਿ ਉਸ ਨੇ ਆਪਣੀ ਪਤਨੀ ਦੇ ਖਿਲਾਫ ਪੁਲਸ 'ਚ ਸ਼ਿਕਾਇਤ ਕੀਤੀ ਹੈ ਪਰ ਪੁਲਸ ਉਸ ਦੀ ਇਕ ਨਹੀਂ ਸੁਣ ਰਹੀ, ਇਸ ਲਈ ਉਹ ਤੰਗ ਆ ਗਿਆ ਹੈ ਅਤੇ ਹੁਣ ਉਸ ਦੀ ਜੀਊਣ ਦੀ ਇੱਛਾ ਖਤਮ ਹੋ ਚੁੱਕੀ ਹੈ।
ਜਾਣਕਾਰੀ ਮੁਤਾਬਕ ਪਿੰਡ ਮੰਗਵਾਲ ਦੇ ਰਹਿਣ ਵਾਲੇ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਇਸ ਸਾਲ ਜਨਵਰੀ 'ਚ ਆਰਮੀ ਤੋਂ ਰਿਟਾਇਰ ਹੋ ਕੇ ਆਇਆ ਸੀ। ਉਸ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 14 ਸਾਲ ਹੋ ਗਏ ਹਨ ਅਤੇ ਉਸ ਦੇ ਦੋ ਬੇਟੇ ਵੀ ਹਨ। ਸਤਪਾਲ ਦਾ ਦੋਸ਼ ਹੈ ਕਿ ਜਦੋਂ ਉਹ ੁਡਿਊਟੀ 'ਤੇ ਤਾਇਨਾਤ ਸੀ ਤਾਂ ਉਸ ਦੀ ਪਤਨੀ ਦੇ ਪਿੰਡ 'ਚ ਰਹਿੰਦੇ ਇਕ ਵਿਅਕਤੀ ਨਾਲ ਸੰਬੰਧ ਬਣ ਗਏ ਸਨ, ਜਿਸ ਦੀ ਸ਼ਿਕਾਇਤ ਉਸ ਨੇ 31 ਜੁਲਾਈ, 2014 ਨੂੰ ਪੁਲਸ 'ਚ ਕੀਤੀ ਸੀ।
ਪਰ ਪੁਲਸ ਨੇ ਉਸ ਦੀ ਇਕ ਨਾ ਸੁਣੀ ਅਤੇ ਟਾਲ-ਮਟੋਲ ਕਰਦੇ ਰਹੇ। ਪੁਲਸ ਨੇ ਸਤਪਾਲ ਨੂੰ ਵਾਰ-ਵਾਰ ਇਨਸਾਫ ਦੇਣ ਦਾ ਭਰੋਸਾ ਦਿਵਾਇਆ ਪਰ ਉਸ ਨੂੰ ਇਨਸਾਫ ਨਹੀਂ ਮਿਲਿਆ। ਇਸ ਲਈ ਹੁਣ ਉਸ ਦੀ ਜੀਊਣ ਦੀ ਇੱਛਾ ਨਹੀਂ ਰਹੀ ਹੈ ਅਤੇ ਉਸ ਨੇ ਅਦਾਲਤ ਤੋਂ ਆਤਮਦਾਹ ਕਰਨ ਦੀ ਇਜਾਜ਼ਤ ਮੰਗੀ ਹੈ।
ਫਿਲਹਾਲ ਜੱਜ ਨੇ ਸਾਬਕਾ ਫੌਜੀ ਨੂੰ ਭਰੋਸਾ ਦਿਵਾਇਆ ਹੈ ਕਿ ਉਸ ਨਾਲ ਪੂਰਾ ਇਨਸਾਫ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਕਾਰਵਾਈ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਇਸ ਮਾਮਲੇ ਸੰਬੰਧੀ ਪੁਲਸ ਦਾ ਕਹਿਣਾ ਹੈ ਕਿ ਅਜਿਹਾ ਕੁਝ ਨਹੀਂ ਹੈ ਅਤੇ ਸਤਪਾਲ ਪੁਲਸ 'ਤੇ ਸਿਰਫ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪਤਨੀ ਦਾ ਦਾਅਵਾ ਐਸ.ਪੀ. ਢਿੱਲੋਂ ਆਤਮਹੱਤਿਆ ਨਹੀਂ ਕਰ ਸਕਦੇ
NEXT STORY