ਪਟਿਆਲਾ : ਐਸ.ਪੀ. ਬਰਜਿੰਦਰ ਸਿੰਘ ਦਾ ਮੰਗਲਵਾਰ ਨੂੰ ਪਿੰਡ ਭਦਲਵੰਡ 'ਚ ਰਾਜਕੀ ਸਨਮਾਨ ਦੇ ਨਾਲ ਸਸਕਾਰ ਕਰ ਦਿੱਤਾ ਗਿਆ। ਐਸ.ਪੀ. ਬਰਜਿੰਦਰ ਸਿੰਘ ਢਿੱਲੋਂ ਦੀ ਪਤਨੀ ਰੁਪਿੰਦਰ ਕੌਰ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਪਤੀ ਬਰਜਿੰਦਰ ਸਿੰਘ ਢਿੱਲੋਂ ਆਤਮਹੱਤਿਆ ਨਹੀਂ ਕਰ ਸਕਦੇ। ਗੱਲ ਕੁਝ ਹੋਰ ਹੀ ਲੱਗਦੀ ਹੈ। ਉਨ੍ਹਾਂ ਕਿਹਾ ਕਿ ਕੁਝ ਹੀ ਦਿਨ ਪਹਿਲਾਂ ਕਰਵਾਚੌਥ ਦੇ ਮੌਕੇ 'ਤੇ ਘਰ 'ਚ ਖੁਸ਼ੀਆਂ ਹੀ ਖੁਸ਼ੀਆਂ ਸਨ ਅਤੇ ਉਨ੍ਹਾਂ ਨੇ ਇਸ ਮੌਕੇ ਬਹੁਤ ਐਨਜੁਆਏ ਕੀਤਾ ਸੀ।
ਜ਼ਿਕਰਯੋਗ ਹੈ ਕਿ ਪਟਿਆਲਾ ਦੇ ਐਸ.ਪੀ. ਬਰਜਿੰਦਰ ਸਿੰਘ ਦੀ ਮੌਤ ਅਜੇ ਵੀ ਭੇਦ ਬਣੀ ਹੋਈ ਹੈ। ਇਕ ਪਾਸੇ ਇਹ ਕਿਹਾ ਜਾ ਰਹੀ ਹੈ ਕਿ ਘਟਨਾ ਸਮੇਂ ਉਨ੍ਹਾਂ ਦੇ ਗਨਮੈਨ ਘਰ 'ਚ ਸੀ ਅਤੇ ਉਨ੍ਹਾਂ ਨੇ ਗਨਮੈਨ ਦੀ ਹੀ ਏ.ਕੇ-47 ਨਾਲ ਖੁਦ ਨੂੰ ਗੋਲੀ ਮਾਰੀ। ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਗਨਮੈਨ ਹਵਨ ਸਮੱਗਰੀ ਨਹਿਰ 'ਚ ਤਾਰਨ ਗਿਆ ਸੀ। ਇਸ ਮਾਮਲੇ 'ਚ ਡੀ.ਆਈ.ਜੀ. ਸ਼ਿਵ ਕੁਮਾਰ ਵਰਮਾ ਨੇ ਦੱਸਿਆ ਕਿ ਗਨਮੈਨ ਘਰ 'ਚ ਹੀ ਸੀ ਅਤੇ ਉਸ ਨੂੰ ਹਿਰਾਸਤ 'ਚ ਲੈ ਕੇ ਪੁਲਸ ਪੁੱਛਗਿੱਛ ਕਰ ਰਹੀ ਹੈ।
ਸਿੱਧੂ ਨੂੰ ਪੰਜਾਬ ਆਉਣ 'ਤੇ ਹੀ ਮਿਲੇਗੀ ਸੁਰੱਖਿਆ!
NEXT STORY