ਚੰਡੀਗੜ੍ਹ : ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਦੀ ਐਨ.ਆਰ.ਆਈ. ਭੈਣ ਕੁਲਜੀਤ ਕੌਰ ਦੀ ਪੁਲਸ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ 'ਤੇ ਮੰਗਲਵਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਖਤ ਰੁਖ ਅਖਤਿਆਰ ਕਰਦਿਆਂ ਪੰਚਕੂਲਾ ਪੁਲਸ ਵਲੋਂ ਸਮਾਂ ਦੇਣ ਦੀ ਮੰਗ ਨੂੰ ਖਾਰਜ ਕਰ ਦਿੱਤਾ। ਪੁਲਸ ਦੇ ਵਕੀਲ ਨੇ ਕੇਸ ਦੂਜੇ ਬੈਂਚ ਨੂੰ ਰੈਫਰ ਕਰਨ ਦੀ ਮੰਗ ਕੀਤੀ ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਚੱਲਦੇ ਬੁੱਧਵਾਰ ਨੂੰ ਹਾਈ ਕੋਰਟ 'ਚ ਛੁੱਟੀ ਹੈ।
ਜ਼ਿਕਰਯੋਗ ਹੈ ਕਿ ਯੋਗਰਾਜ ਦੀ ਭੈਣ ਕੁਲਜੀਤ ਕੌਰ ਦੇ ਪਰਿਵਾਰ ਅਤੇ ਰਿਟਾਇਰਡ ਡੀ.ਐਸ.ਪੀ. ਆਸਾਨੰਦ ਅਤੇ ਉਸ ਦੋ ਬੇਟਿਆਂ ਵਿਚ 24 ਅਗਸਤ ਨੂੰ ਝਗੜਾ ਹੋ ਗਿਆ ਸੀ। ਕੁਲਜੀਤ ਨੇ ਪਟੀਸ਼ਨ 'ਚ ਕਿਹਾ ਕਿ ਛਾਤੀ ਅਤੇ ਗਰਦਨ 'ਤੇ ਜ਼ਖਮ ਹੋਣ ਦੇ ਬਾਵਜੂਦ ਵੀ ਪੁਲਸ ਨੇ ਦੋਸ਼ੀਆਂ ਖਿਲਾਫ ਕੇਸ ਦਰਜ ਨਹੀਂ ਕੀਤਾ। ਜਿਸ 'ਤੇ ਹਾਈ ਕੋਰਟ ਨੇ ਹੁਣ ਸਖ਼ਤ ਰੁਖ ਅਖਤਿਆਰ ਕੀਤਾ ਹੈ।
ਜੱਜ ਸਾਹਿਬ, ਮੈਂ ਮਰਨਾ ਚਾਹੁੰਦਾ ਹਾਂ!
NEXT STORY