ਤਪਾ ਮੰਡੀ (ਸਮੀਰ,ਢੀਂਗਰਾ)-ਦੀਵਾਲੀ ਦੇ ਮੌਕੇ 'ਤੇ ਬੱਚੇ ਅਤੇ ਵੱਡੇ ਤਰ੍ਹਾਂ-ਤਰ੍ਹਾਂ ਦੇ ਪਟਾਕੇ ਚਲਾ ਕੇ ਇਹ ਤਿਉਹਾਰ ਮਨਾਉਂਦੇ ਹਨ। ਪਟਾਕਾ ਲਕਸ਼ਮੀ ਬੰਬ ਵੀ ਲੋਕਾਂ ਦਾ ਪਸੰਦੀਦਾ ਪਟਾਕਾ ਬਣਿਆ ਹੋਇਆ ਹੈ, ਜਿਸ ਦੀ ਵੱਡੇ ਪੱਧਰ 'ਤੇ ਵਿਕਰੀ ਵੀ ਹੁੰਦੀ ਹੈ ਪਰ ਕੁੱਝ ਸੰਸਥਾਵਾਂ ਇਸ ਪਟਾਕੇ ਦੇ ਵਿਰੋਧ ਵਿੱਚ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੀਵਾਲੀ ਵਾਲੇ ਦਿਨ ਜਿਸ ਲੱਛਮੀ ਮਾਤਾ ਦੀ ਲੋਕ ਧਨ ਪ੍ਰਾਪਤੀ ਲਈ ਪੂਜਾ ਕਰਦੇ ਹਨ, ਪੂਜਨ ਤੋਂ ਬਾਅਦ ਪਟਾਕੇ ਚਲਾਉਂਦੇ ਹੋਏ ਉਸੇ ਲੱਛਮੀ ਮਾਤਾ ਦੀ ਤਸਵੀਰ ਪੈਰਾਂ ਹੇਠ ਲੈ ਕੇ ਉਸ ਦਾ ਅਪਮਾਨ ਕਰਦੇ ਹਨ।
ਬਜ਼ਾਰ 'ਚ ਇੰਨ੍ਹਾਂ ਪਟਾਕਿਆਂ 'ਤੇ ਮਾਤਾ ਲਕਸ਼ਮੀ ਦੇਵੀ ਦੀ ਤਸਵੀਰ ਛਪੀ ਹੁੰਦੀ ਹੈ, ਜਿਸਦੀ ਅਸੀਂ ਵਿਧੀ ਪੂਰਵਕ ਪੂਜਾ ਕਰਦੇ ਹਾਂ ਪਰ ਪਟਾਕੇ ਚਲਾਉਂਦੇ ਹੋਏ ਅਸੀਂ ਇਸ ਮਾਤਾ ਦਾ ਅਪਮਾਨ ਕਰਦੇ ਹਾਂ। ਸਥਾਨਕ ਬ੍ਰਾਹਮਣ ਸਭਾ ਤਪਾ, ਸਮਾਜ ਸੇਵੀ ਸੰਸਥਾ ਮਿੰਨੀ ਸਹਾਰਾ ਕਲੱਬ, ਸ਼੍ਰੀ ਮਹਾਂਦੇਵ ਕਾਂਵੜ ਸੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਪਟਾਕੇ ਚਲਾਕੇ ਪੂਰੇ ਦੇਸ਼ ਅੰਦਰ ਮਾਤਾ ਦੀ ਫੋਟੋ ਲੋਕਾਂ ਦੇ ਪੈਰਾਂ ਹੇਠਾਂ ਆਉਂਦੀ ਹੈ। ਵਿਸ਼ਵ ਦੇ ਸਭ ਤੋਂ ਵਧ ਮਕਬੂਲ ਸੋਸ਼ਲ ਨੈੱਟਵਰਕ ਫੈਸਬੁੱਕ ਅਤੇ ਵਟਸਐਪ ਵਲੋਂ ਵੀ ਲੋਕਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਪਤਨੀ ਦਾ ਕਾਰਨਾਮਾ ਪਤੀ ਨੂੰ ਪਿਓ ਦੱਸ ਕਰਵਾਇਆ ਦੂਜਾ ਵਿਆਹ
NEXT STORY