ਬਟਾਲਾ (ਬੇਰੀ)- ਪਤੀ ਨੂੰ ਪਿਓ ਦੱਸ ਕੇ ਦੂਜਾ ਵਿਆਹ ਕਰਵਾਉਣ ਵਾਲੀ ਪਤਨੀ ਸਮੇਤ 3 ਜਣਿਆਂ ਵਿਰੁੱਧ ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਸ ਵਲੋਂ ਕੇਸ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਰਾਜਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਜਸਬੀਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਲੁਕਮਾਨੀਆਂ ਨੇ ਦਰਖਾਸਤ ਦਿੱਤੀ ਕਿ ਉਸ ਦੀ ਪਤਨੀ ਸ਼ਰਨਜੀਤ ਕੌਰ ਵਾਸੀ ਵਡਾਲਾ ਬਾਂਗਰ ਨੇ ਸਿਤਾਰਾ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਪਿੰਡ ਦਲੇਰਪੁਰ ਨਾਲ ਉਸ ਨੂੰ ਆਪਣਾ ਪਿਤਾ ਦੱਸ ਕੇ ਹਾਈਕੋਰਟ ’ਚ ਕੋਰਟ ਮੈਰਿਜ ਕਰਵਾ ਲਈ, ਜਿਸ ’ਤੇ ਪੁਲਸ ਨੇ ਉਕਤ ਮਾਮਲੇ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਜਸਬੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਮੁਕੱਦਮਾ ਨੰ.60 ਧਾਰਾ 420, 494, 495, 497, 498, 109 ਆਈ. ਪੀ. ਸੀ., ਆਰ. ਡਬਲਯੂ. ਸੈਕਸ਼ਨ-17 ਹਿੰਦੂ ਮੈਰਿਜ ਐਕਟ ਤਹਿਤ ਸ਼ਰਨਜੀਤ ਕੌਰ ਸਮੇਤ 3 ਜਣਿਆਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।
ਗਰਭਵਤੀ ਨੂੰ ਲੈ ਉੱਡੀ ਐਂਬੂਲੈਂਸ, ਪਤੀ ਦੇ ਹੋਸ਼ ਉੱਡੇ, ਡਰਾਈਵਰ ਦੇ ਵੀ ਹੱਥ-ਪੈਰ ਫੁੱਲੇ!
NEXT STORY