ਨਯਾਗਾਂਵ : ਇਕ ਵਾਰ ਫਿਰ ਇਨਸਾਨੀਅਤ ਉਦੋਂ ਸ਼ਰਮਸਾਰ ਹੋ ਗਈ ਜਦੋਂ ਇਕ ਨਾਬਾਲਿਗ ਲੜਕੀ ਦੇ ਪਿਤਾ ਵਲੋਂ ਉਸ ਨਾਲ ਛੇ ਸਾਲਾਂ ਤਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਇਨਸਾਨੀਅਤ ਦੀਆਂ ਹੱਦਾਂ ਪਾਰ ਕਰਦੀ ਇਹ ਘਟਨਾ ਚੰਡੀਗੜ੍ਹ ਦੇ ਨਾਲ ਲੱਗਦੇ ਨਯਾਗਾਂਵ ਦੀ ਹੈ। ਜਿਥੇ ਇਕ ਕਲਯੁੱਗੀ ਪਿਓ ਛੇ ਸਾਲ ਤਕ ਆਪਣੀ ਹੀ ਧੀ ਨੂੰ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਹੱਦ ਤਾਂ ਉਦੋਂ ਹੋ ਗਈ ਜਦੋਂ ਲੜਕੀ ਨੇ ਕਈ ਵਾਰ ਆਪਣੀ ਮਾਂ ਨੂੰ ਪਿਓ ਨੂੰ ਇਸ ਦੀ ਕਾਲੀ ਕਰਤੂਤ ਬਾਰੇ ਦੱਸਿਆ ਪਰ ਮਾਂ ਨੇ ਇਸ 'ਤੇ ਉਸ ਦੀ ਕੋਈ ਸੁਣਵਾਈ ਨਾ ਕੀਤੀ। ਇਸ ਤੋਂ ਬਾਅਦ ਲੜਕੀ ਨੇ ਦੁਖੀ ਹੋ ਕੇ ਚਾਈਲਡ ਹੈਲਪਲਾਈਨ ਦੇ ਨੰਬਰ 'ਤੇ ਫੋਨ ਕੀਤਾ। ਲੜਕੀ ਦੀ ਸ਼ਿਕਾਇਤ 'ਤੇ ਲੜਕੀ ਦੇ ਪਿਤਾ ਅਤੇ ਮਾਂ ਖਿਲਾਫ ਨਿਆਗਾਂਵ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਲੜਕੀ ਨੂੰ ਖਰੜ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੋਂ ਪੀੜਤ ਲੜਕੀ ਨੂੰ ਜਲੰਧਰ ਭੇਜ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਲੜਕੀ ਦੇ ਪਰਿਵਾਰ ਵਾਲੇ ਮੂਲਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਹਨ। ਪੀੜਤ ਲੜਕੀ ਨੇ ਪੁਲਸ ਤੇ ਚਾਈਲਡ ਹੈਲਪਲਾਈਨ ਨੂੰ ਦੱਸਿਆ ਕਿ ਉਸ ਦਾ ਪਿਤਾ 2008 ਤੋਂ ਉਸ ਨਾਲ ਬਲਾਤਕਾਰ ਕਰ ਰਿਹਾ ਸੀ। ਇਸ ਦੌਰਾਨ ਇਕ ਵਾਰ ਉਹ ਗਰਭਵਤੀ ਵੀ ਹੋ ਗਈ ਸੀ, ਜਿਸ ਤੋਂ ਬਾਅਦ ਇਕ ਪ੍ਰਾਈਵੇਟ ਹਸਪਤਾਲ 'ਚ ਉਸ ਦਾ ਗਰਭਪਾਤ ਕਰਵਾਇਆ ਗਿਆ। ਲੜਕੀ ਨੇ ਕਿਸੇ ਤਰ੍ਹਾਂ ਹਿੰਮਤ ਕਰਕੇ ਇਸ ਦੀ ਸ਼ਿਕਾਇਤ ਚਾਈਲਡ ਹੈਲਪਲਾਈਨ 'ਤੇ ਕੀਤੀ ਜਿਸ ਤੋਂ ਬਾਅਦ ਪਿਓ ਦੀ ਇਹ ਕਾਲੀ ਕਰਤੂਤ ਸਾਹਮਣੇ ਆਈ। ਪੁਲਸ ਨੇ ਲੜਕੀ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਤਾ-ਪਿਤਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਲੜਕੀ ਦੇ ਪਿਓ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਿੱਥੇ ਮਰਜ਼ੀ ਖਬਰ ਲਗਾਓ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ (ਵੀਡੀਓ)
NEXT STORY