ਪਠਾਨਕੋਟ- ਪਠਾਨਕੋਟ ਦੇ ਸ਼ਿਮਲਾ ਪਹਾੜੀ ਕੋਲ ਪੈਂਦੇ ਪੀ. ਡਬਲਿਊ. ਡੀ. ਦਫਤਰ ਵਿਚ ਕੰਮ ਕਰਨ ਵਾਲੇ ਮੁਲਾਜ਼ਮ ਜ਼ਿਆਦਾਤਰ ਗੈਰ-ਹਾਜ਼ਰ ਹੀ ਰਹਿੰਦੇ ਹਨ। ਇਸ ਸੰਬੰਧ ’ਚ ਮੌਕੇ ’ਤੇ ਕੰਮ ਕਰ ਰਹੇ ਕਲਰਕ ਬਲਦੇਵ ਰਾਜ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇਸ ਦਫ਼ਤਰ ਵਿਚ ਮੁਲਾਜ਼ਮਾਂ ਦੀ ਕਮੀ ਹੈ, ਜਿਸ ਲਈ ਉਹ ਕਈ ਵਾਰ ਉੱਚ ਅਧਿਕਾਰੀਆਂ ਨੂੰ ਲਿਖ ਕੇ ਦੇ ਚੁੱਕੇ ਹਨ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਦੋਂ ਪਠਾਨਕੋਟ ਵਿਚ ਪੈਂਦੇ ਦੂਜੇ ਦਫ਼ਤਰ ਵਿਚ ਐੱਸ. ਡੀ. ਓ., ਪੀ. ਡਬਲਿਊ. ਡੀ. ਨਰੇਸ਼ ਕੁਮਾਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸ ਨੇ ਮੀਡੀਆ ਨੂੰ ਉਨ੍ਹਾਂ ਦੇ ਸਵਾਲ ਪੁੱਛਣ ਤੋਂ ਪਹਿਲਾਂ ਹੀ ਭੜਕਦੇ ਹੋਏ ਕਹਿ ਦਿੱਤਾ ਕਿ ਜਿੱਥੇ ਮਰਜ਼ੀ ਖਬਰ ਲਗਾਓ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਜ਼ਿਕਰਯੋਗ ਹੈ ਕਿ ਕਈ ਅਧਿਕਾਰੀ ਤਾਂ ਅਜਿਹੇ ਹਨ ਜਿਹੜੇ ਤਨਖਾਹ ਇਸ ਦਫ਼ਤਰ ਤੋਂ ਲੈਂਦੇ ਹਨ ਪਰ ਕੰਮ ਕਿਸੇ ਹੋਰ ਸ਼ਹਿਰ ਵਿਚ ਕਰਦੇ ਹਨ।
ਫੇਸਬੁੱਕ-ਵਟਸਐਪ ਦੀ ਅਪੀਲ, ਪੈਰਾਂ ਹੇਠ ਨਾ ਰੋਲੋ ਲੱਛਮੀ ਮਾਤਾ ਦੀ ਤਸਵੀਰ
NEXT STORY