ਹੁਸ਼ਿਆਰਪੁਰ (ਘੁੰਮਣ)-ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ 1-1-2015 ਦੇ ਆਧਾਰ 'ਤੇ ਜਾਰੀ ਕੀਤੇ ਪ੍ਰੋਗਰਾਮ ਅਨੁਸਾਰ ਬੁੱਧਵਾਰ ਤੋਂ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਜੋ 10 ਨਵੰਬਰ ਤੱਕ ਚਲੇਗਾ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ ਨੇ ਬੁੱਧਵਾਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਦਿੱਤੀ। ਵਧੀਕ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਬੁੱਧਵਾਰ ਤੋਂ ਨਵੀਆਂ ਵੋਟਾਂ ਬਣਾਉਣ, ਦਰਜ ਵੋਟਾਂ ਦੇ ਗਲਤ ਅੰਦਾਜ਼ ਸਹੀ ਕਰਾਉਣ, ਵੋਟਾਂ ਦੀ ਤਬਦੀਲੀ ਅਤੇ ਵੋਟਾਂ ਕੱਟਣ ਸਬੰਧੀ ਫਾਰਮ ਭਰ ਕੇ ਦਿੱਤੇ ਜਾ ਸਕਦੇ ਹਨ, ਜੋ ਕਿ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ (ਐਸ ਡੀ ਐਮਜ਼) ਅਤੇ ਜ਼ਿਲ੍ਹਾ ਚੋਣ ਦਫ਼ਤਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਫਾਰਮ ਭਰਨ ਉਪਰੰਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ, ਜ਼ਿਲਾ ਚੋਣ ਦਫ਼ਤਰ ਜਾਂ ਸਬੰਧਤ ਬੀ ਐਲ ਓਜ਼ ਕੋਲ ਜਮ੍ਹਾਂ ਕਰਵਾਏ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ 19 ਅਕਤੂਬਰ ਅਤੇ 2 ਨਵੰਬਰ ਨੂੰ ਜ਼ਿਲ੍ਹੇ ਦੇ ਸਾਰੇ ਬੀ. ਐਲ. ਓਜ਼ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ 'ਤੇ ਸਵੇਰੇ 9-00 ਵਜੇ ਤੋਂ ਸ਼ਾਮ 5-00 ਵਜੇ ਤੱਕ ਫਾਰਮ ਪ੍ਰਾਪਤ ਕਰਨਗੇ। ਜੇਕਰ ਕਿਸੇ ਵਿਅਕਤੀ ਨੂੰ ਵੋਟਰ ਸੂਚੀ ਸਬੰਧੀ ਜਾਂ ਵੋਟਾਂ ਬਣਾਉਣ ਸੰਬੰਧੀ ਕੋਈ ਸਮੱਸਿਆ ਹੋਵੇ ਤਾਂ ਉਹ ਸਬੰਧਤ ਬੀ. ਐਲ. ਓਜ਼ ਨੂੰ ਦੱਸ ਸਕਦੇ ਹਨ।
ਪਿਓ ਤਾਂ ਪਹਿਲਾਂ ਹੀ ਹਵਸ 'ਚ ਅੰਨ੍ਹਾ ਸੀ ਪਰ ਮਾਂ ਵੀ ਭੁੱਲੀ ਇਨਸਾਨੀਅਤ
NEXT STORY