ਚੰਡੀਗੜ੍ਹ : ਪੰਚਕੂਲਾ ਐਨ.ਐਚ 73 ਨੇੜੇ ਕੋਟ ਬਿੱਲਾ ਬਰਵਾਲਾ ਰੋਡ 'ਤੇ ਟਰੱਕ ਅਤੇ ਮਹਿੰਦਰਾ ਪਿਕਅਪ ਦੀ ਹੋਈ ਆਹਮੋ-ਸਾਹਮਣੀ ਟੱਕਰ 'ਚ ਵਾਪਰੇ ਭਿਆਨਕ ਸੜਕ ਹਾਦਸੇ ਦੀਆਂ ਇਹ ਤਸਵੀਰਾਂ ਦੇਖ ਤੁਹਾਡਾ ਦਿਲ ਵੀ ਕੰਬ ਉਠੇਗਾ। ਮਿਲੀ ਜਾਣਕਾਰੀ ਮੁਤਾਬਕ ਇਸ ਭਿਆਨਕ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ। ਪ੍ਰਤੱਖਦਰਸ਼ੀਆਂ ਮੁਤਾਬਕ ਟਰੱਕ ਅਤੇ ਮਹਿੰਦਰਾ ਗੱਡੀ ਦੀ ਹੋਈ ਆਹਮੋ-ਸਾਹਮਣੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਗੱਡੀਆਂ ਦੇ ਪਰਖੱਚੇ ਉੱਡ ਗਏ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਅਨੁਸਾਰ ਟਰੱਕ ਰਾਮਗੜ੍ਹ ਵਲੋਂ ਬਰਵਾਲਾ ਵੱਲ ਆ ਰਿਹਾ ਸੀ ਅਤੇ ਮਹਿੰਦਰਾ ਯੂਟੀਲਿਟੀ ਬਰਵਾਲਾ-ਰਾਏਪੁਰਰਾਣੀ ਤੋਂ ਸਬਜ਼ੀ ਲਾਹ ਕੇ ਰਾਮਗੜ੍ਹ ਵੱਲ ਜਾ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਟਰੱਕ 'ਚ ਸਵਾਰ ਇਕ ਵਿਅਕਤੀ ਅਤੇ ਯੂਟੀਲਿਟੀ ਚਾਲਕ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਸੈਕਟਰ-6 ਸਥਿਤ ਜਨਰਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਟੱਕਰ ਇੰਨੀ ਜ਼ੋਰ ਦੀ ਹੋਈ ਕਿ ਮਹਿੰਦਰਾ ਪਿਕਅਪ ਦਾ ਡ੍ਰਾਈਵਰ ਬਲਕਾਰ ਗੱਡੀ 'ਚ ਲੱਗੇ ਸਟੇਅਰਿੰਗ ਵਿਚ ਬੁਰੀ ਤਰ੍ਹਾਂ ਦੱਬਿਆ ਗਿਆ ਜਿਸ ਨੂੰ ਕਾਫੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ।
ਡਿਸਪੈਂਸਰੀ 'ਚ ਬੇਹੋਸ਼ ਕਰਕੇ ਲੁੱਟੀ ਔਰਤ
NEXT STORY