ਚੰਡੀਗੜ੍ਹ-ਸ਼ਹਿਰ ਦੇ ਸੈਕਟਰ-22 'ਚ ਇਕ ਡਿਸਪੈਂਸਰੀ 'ਚ ਇਲਾਜ ਕਰਾਉਣ ਲਈ ਔਰਤ ਨੂੰ ਇਕ ਗਿਰੋਹ ਨੇ ਨਸ਼ਾ ਖੁਆ ਕੇ ਲੁੱਟ ਲਿਆ ਅਤੇ ਉਸ ਦੇ ਪਰਸ ਸਮੇਤ ਕੰਨਾਂ ਦੀਆਂ ਵਾਲੀਆਂ ਵੀ ਲੈ ਗਏ। ਜਾਣਕਾਰੀ ਮੁਤਾਬਕ ਸੈਕਟਰ-40 ਦੀ ਰਹਿਣ ਵਾਲੀ ਭੁਪਿੰਦਰ ਕੌਰ ਨਾਂ ਦੀ ਔਰਤ ਮੰਗਲਵਾਰ ਨੂੰ ਸੈਕਟਰ-22 ਸਥਿਤ ਹੈਲਥ ਕਮਿਊਨਿਟੀ ਸੈਂਟਰ 'ਚ ਆਪਣੇ ਬੇਟੇ ਨਾਲ ਇਲਾਜ ਕਰਾਉਣ ਆਈ ਸੀ। ਉੱਥੇ ਉਹ ਡਾਕਟਰ ਦੀ ਉਡੀਕ ਕਰ ਰਹੀ ਸੀ। ਉਸੇ ਸਮੇਂ ਇਕ ਔਰਤ ਉਸ ਕੋਲ ਆਈ ਅਤੇ ਗੱਲਬਾਤ ਸ਼ੁਰੂ ਕਰ ਦਿੱਤੀ। ਔਰਤ ਦੇ ਹੱਥ 'ਚ ਕੋਲਡ ਡਰਿੰਕ ਵੀ ਸੀ।
ਗੱਲਬਾਤ ਦੌਰਾਨ ਉਸ ਨੇ ਭੁਪਿੰਦਰ ਨੂੰ ਵੀ ਕੋਲਡ ਡਰਿੰਕ ਪਿਲਾ ਦਿੱਤੀ। ਇਸ ਤੋਂ ਬਾਅਦ ਉਕਤ ਔਰਤ ਭੁਪਿੰਦਰ ਨੂੰ ਉੱਪਰ ਲੈ ਗਈ ਅਤੇ ਕਿਹਾ ਕਿ ਡਾਕਟਰ ਉੱਪਰ ਹੀ ਹੈ। ਜਦੋਂ ਭੁਪਿੰਦਰ ਲੇਬਰ ਰੂਮ ਕੋਲ ਪਹੁੰਚੀ ਤਾਂ ਉਹ ਬੇਹੋਸ਼ ਹੋ ਗਈ। ਦੋਸ਼ੀ ਔਰਤ ਨੇ ਬੱਚੇ ਨੂੰ ਫੁਸਲਾ ਕੇ ਦੂਜੀ ਸਾਈਡ 'ਤੇ ਭੇਜ ਦਿੱਤਾ। ਜਦੋਂ ਬੱਚਾ ਵਾਪਸ ਆਇਆ ਤਾਂ ਉੱਥੇ ਸਿਰਫ ਉਸ ਦੀ ਮਾਂ ਬੇਹੋਸ਼ ਪਈ ਹੋਈ ਸੀ, ਜਿਸ ਨੂੰ ਦੇਖ ਕੇ ਬੱਚਾ ਰੋਣ ਲੱਗਿਆ।
ਬੱਚੇ ਦੀ ਆਵਾਜ਼ ਸੁਣ ਕੇ ਡਿਸਪੈਂਸਰੀ ਦਾ ਪੈਰਾ ਮੈਡੀਕਲ ਸਟਾਫ ਪਹੁੰਚਿਆ ਅਤੇ ਔਰਤ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਕਾਫੀ ਕੋਸ਼ਿਸ਼ ਤੋਂ ਬਾਅਦ ਉਸ ਨੂੰ ਹੋਸ਼ ਆਈ ਅਤੇ ਉਸ ਨੇ ਦੱਸਿਆ ਕਿ ਉਸ ਦਾ ਪਰਸ ਅਤੇ ਕੰਨ ਦੀਆਂ ਬਾਲੀਆਂ ਗਾਇਬ ਹਨ। ਔਰਤ ਨੂੰ ਸੈਕਟਰ-22 ਦੀ ਡਿਸਪੈਂਸਰੀ 'ਚ ਭਰਤੀ ਵੀ ਕਰਾਇਆ ਗਿਆ ਅਤੇ ਉਸ ਦੇ ਨਾਬਾਲਗ ਬੇਟੇ ਦੇ ਬਿਆਨ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸ਼ੁਰੂ ਕੀਤਾ ਜਾ ਰਿਹੈ
NEXT STORY