ਮੇਹਟੀਆਣਾ (ਸੰਜੀਵ)-ਬੀਤੇ ਦਿਨੀਂ ਕੁਝ ਵਿਅਕਤੀਆਂ ਵਲੋਂ ਇਕ ਅੰਮ੍ਰਿਤਧਾਰੀ ਸਿੱਖ ਨਾਲ ਕੁੱਟਮਾਰ ਕਰਨ ਅਤੇ ਉਸਨੂੰ ਤਸੀਹੇ ਦੇ ਕੇ ਜਲੀਲ ਕਰਨ ਵਾਲਿਆਂ ਵਿਰੁੱਧ ਕਈ ਸਿੱਖ ਜਥੇਬੰਦੀਆਂ ਬੁੱਧਵਾਰ ਨੂੰ ਆਪਣੀ ਆਵਾਜ਼ ਬੁਲੰਦ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰ ਰਹੀਆਂ ਹਨ। ਇਸ ਘਿਨਾਉਣੀ ਹਰਕਤ ਸਦਕਾ ਗੁਰੂ ਜੀ ਦੇ ਹਰੇਕ ਸਿੱਖ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ।
ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆ ਜੱਥੇਦਾਰ ਅਜੀਤ ਸਿੰਘ ਵਾਸੀ ਦਿਹਾਣਾ ਪ੍ਰਧਾਨ ਦੋਆਬਾ ਜੋਨ-ਜੱਟ ਭਾਈਚਾਰਾ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਨੇ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਨੂੰ ਬੇਨਤੀ ਕੀਤੀ ਕਿ ਅਜਿਹੀ ਘਿਨਾਉਣੀ ਹਰਕਤ ਕਰਨ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਰਵਾਈ ਕੀਤੀ ਜਾਵੇ ਤਾਂ ਜੋ ਕੋਈ ਹਰ ਸਿੱਖੀ ਮਰਿਆਦਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰ ਸਕੇ। ਇਸ ਮੌਕੇ ਉਨ੍ਹਾਂ ਨਾਲ ਜੱਥੇਦਾਰ ਜਸਵੀਰ ਸਿੰਘ ਜੰਜੂਆਂ, ਸੰਤ ਬਾਬਾ ਚਰਨਜੀਤ ਸਿੰਘ, ਕ੍ਰਿਪਾਲ ਸਿੰਘ ਸਰਪੰਚ ਭਗਤਪੁਰ, ਹਰਵਿੰਦਰ ਸਿੰਘ ਭਵਿਆਣਾ, ਚਰਨਜੀਤ ਸਿੰਘ, ਬਾਬਾ ਮੱਖਣ ਸਿੰਘ ਦਿਹਾਣਾ, ਭਗਵਾਨ ਸਿੰਘ, ਜਸਵਿੰਦਰ ਸਿੰਘ ਨੇ ਵੀ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।
ਦਿਲ ਕੰਬਾ ਦੇਣਗੀਆਂ ਪੰਚਕੂਲਾਂ 'ਚ ਵਾਪਰੇ ਹਾਦਸੇ ਦੀਆਂ ਇਹ ਤਸਵੀਰਾਂ (ਦੇਖੋ ਤਸਵੀਰਾਂ)
NEXT STORY