ਬਟਾਲਾ (ਬੇਰੀ)- ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਸ ਵਲੋਂ ਚੋਰੀ ਦੇ ਕੇਸ ’ਚ ਸ਼ਾਮਲ 2 ਲੋੜੀਂਦੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਦੇ ਮੁਤਾਬਕ ਪੁਲਸ ਮੁਖੀ ਬਟਾਲਾ ਮਨਮਿੰਦਰ ਸਿੰਘ ਦੀਆਂ ਸਖਤ ਹਦਾਇਤਾਂ ’ਤੇ ਚਲਦਿਆਂ ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਸ ਨੇ ਮੁਕੱਦਮਾ ਨੰ.58 ਮਿਤੀ 4.10.14 ਧਾਰਾ 379 ਆਈ. ਪੀ. ਸੀ. ਤਹਿਤ ਲੋੜੀਂਦੇ ਦੋ ਕਥਿਤ ਦੋਸ਼ੀ ਨੌਜਵਾਨਾਂ ਮਿੱਠੂ ਮਸੀਹ ਪੁੱਤਰ ਸਤਪਾਲ ਮਸੀਹ ਵਾਸੀ ਵੰਝਾਂਵਾਲਾ ਥਾਣਾ ਅਜਨਾਲਾ ਅਤੇ ਸੋਨਾ ਪੁੱਤਰ ਸੰਤੋਖ ਵਾਸੀ ਛੀਨਾ ਕਰਮ ਸਿੰਘ ਵਾਲਾ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ।
ਇਟਲੀ ਭੇਜਣ ਦੇ ਨਾਂ 'ਤੇ ਕੀਤੀ ਲੱਖਾਂ ਦੀ ਠੱਗੀ
NEXT STORY