ਨੂਰਪੁਰਬੇਦੀ (ਭੰਡਾਰੀ) : ਬੀਤੀ ਸ਼ਾਮ ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਡੂਮੇਵਾਲੇ ਲਾਗੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਹੋਈ ਜ਼ਬਰਦਸਤ ਟੱਕਰ 'ਚ ਇਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਜਦਕਿ ਦੂਸਰੇ ਮੋਟਰਸਾਈਕਲ ਚਾਲਕ ਦੇ ਗੰਭੀਰ ਰੂਪ 'ਚ ਜਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੌਕੀ ਇੰਚਾਰਜ ਕਲਵਾਂ ਏ.ਐੱਸ.ਆਈ. ਜੀਤ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮੀਂ ਜਦੋਂ ਲਵ ਕੁਮਾਰ ਉਰਫ਼ ਟੋਨੀ ਪੁੱਤਰ ਸੁਰਿੰਦਰਪਾਲ ਕੌਮ ਗੁੱਜਰ ਵਾਸੀ ਰਾਮ ਪੁਰ ਠੋਡਾ ਅਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਝੱਜ ਤੋਂ ਕਲਵਾਂ ਵੱਲ ਜਾ ਰਿਹਾ ਸੀ ਤਾਂ ਇਸ ਦੌਰਾਨ ਪਿੰਡ ਡੂਮੇਵਾਲ ਲਾਗੇ ਮੁੱਖ ਮਾਰਗ 'ਤੇ ਇਕ ਟਰੱਕ ਨੂੰ ਓਵਰ ਟੇਕ ਕਰਦਿਆਂ ਉਸਦੀ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਚਾਲਕ ਚਰਨ ਸਿੰਘ (35) ਪੁੱਤਰ ਬੱਗੂ ਰਾਮ ਨਿਵਾਸੀ ਪਚਰੰਡਾ ਨਾਲ ਜ਼ਬਰਦਸਤ ਟੱਕਰ ਹੋ ਗਈ।
ਇਸ ਹਾਦਸੇ ਦੌਰਾਨ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਮੋਟਰਸਾਈਕਲ ਚਾਲਕ ਚਰਨ ਸਿੰਘ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਜਿਸ ਨੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਕੁਝ ਸਮੇਂ ਬਾਦ ਹੀ ਦਮ ਤੋੜ ਦਿੱਤਾ। ਇਸ ਹਾਦਸੇ ਦੌਰਾਨ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਦੂਸਰੇ ਮੋਟਰਸਾਈਕਲ ਚਾਲਕ ਲਵ ਕੁਮਾਰ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿਸ ਵਿਰੁੱਧ ਪੁਲਸ ਨੇ ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਚੋਰੀ ਦੇ ਕੇਸ ’ਚ ਸ਼ਾਮਲ 2 ਨੌਜਵਾਨ ਗ੍ਰਿਫਤਾਰ
NEXT STORY