ਫੱਤੂਢੀਂਗਾ (ਘੁੰਮਣ)-ਐੱਸ.ਐੱਸ.ਪੀ ਕਪੂਰਥਲਾ ਮੈਡਮ ਧਨਪ੍ਰੀਤ ਕੌਰ ਵਲੋਂ ਨਸ਼ਿਆ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਤਲਾ ਹਾਸਲ ਹੋਈ ਜਦ ਦਵਿੰਦਰ ਸਿੰਘ ਡੀ.ਐੱਸ.ਪੀ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੀਆਂ ਹਦਾਇਤਾਂ ਅਨੁਸਾਰ ਇੰਸ: ਸੁਖਵਿੰਦਰ ਸਿੰਘ ਸੰਧੂ ਮੁੱਖ ਥਾਣਾ ਅਫਸਰ ਫੱਤੂਢੀਂਗਾ ਨੇ ਸਥਾਨਕ ਪੁਲਸ ਨੂੰ ਗਸ਼ਤ ਤੇ ਨਿਕਲਣ ਦੇ ਨਿਰਦੇਸ਼ ਜਾਰੀ ਕੀਤੇ। ਜਰਨੈਲ ਸਿੰਘ ਏ.ਐੱਸ.ਆਈ ਸਮੇਤ ਪੁਲਸ ਪਾਰਟੀ ਥਾਣੇ ਤੋਂ ਫੱਤੂਢੀਂਗਾ ਮਹਿਮਦਵਾਲ ਸ਼ਾਹਦੋਨਾ ਤੋਂ ਉੱਚਾ ਨੂੰ ਗਸ਼ਤ ਦੇ ਸਬੰਧ 'ਚ ਜਾ ਰਿਹਾ ਸੀ ਕਿ ਜਦੋਂ ਪੁਲਸ ਪਾਰਟੀ ਸ਼ਾਹ ਦੋਲਾ ਟੀ-ਪੁਆਇੰਟ ਪੁੱਜੀ ਤਾਂ ਮੋਟਰਸਾਈਕਲ ਪਲਸਰ 'ਤੇ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ ਜੋ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਤੇ ਪਿੱਛੇ ਮੁੜਣ ਲੱਗੇ ਜਿਨ੍ਹਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ।
ਜਿਨ੍ਹਾਂ ਨੇ ਆਪਣਾ ਨਾਮ ਬਚਿੱਤਰ ਸਿੰਘ ਪੁੱਤਰ ਕੁਲਵੰਤ ਸਿੰਘ ਤੇ ਦੂਸਰੇ ਦਾ ਨਾਮ ਵੱਸਣ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਲਾਟੀਆਂਵਾਲ ਥਾਣਾ ਸੁਲਤਾਨਪੁਰ ਲੋਧੀ ਦੱਸਿਆ ਜਿਨ੍ਹਾਂ ਦੀ ਤਲਾਸ਼ੀ ਲੈਣ 'ਤੇ ਬਚਿੱਤਰ ਸਿੰਘ ਪਾਸੋਂ 40 ਗ੍ਰਾਮ ਨਸ਼ੀਲਾ ਪਦਾਰਥ ਤੇ ਇਕ ਗ੍ਰਾਮ ਹੈਰੋਇਨ ਤੇ ਵੱਸਣ ਸਿੰਘ ਪਾਸੋਂ 50 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਦੋਸ਼ੀਆਂ ਖਿਲਾਫ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਭਿਆਨਕ ਹਾਦਸੇ ਦੀ ਭੇਂਟ ਚੜ੍ਹਿਆ ਨੌਜਵਾਨ, ਇਕ ਗੰਭੀਰ
NEXT STORY