ਚੰਡੀਗੜ੍ਹ (ਸੰਦੀਪ ਕੁਮਾਰ)-ਮਨੀਮਾਜਰਾ ਸਥਿਤ ਇੰਦਰਾ ਕਾਲੋਨੀ ਦੇ ਰਹਿਣ ਵਾਲੇ ਮੁਹੰਮਦ ਸਲੀਮ ਦੀ ਸ਼ਿਕਾਇਤ 'ਤੇ ਪੁਲਸ ਨੇ ਸੰਜੇ ਕੁਮਾਰ ਤੇ ਉਸ ਦੇ ਹੋਰ ਸਾਥੀਆਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਲੀਮ ਨੇ ਦੋਸ਼ ਲਗਾਇਆ ਕਿ ਸੰਜੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਤੇ ਬਾਅਦ 'ਚ ਉਸ ਦੀ ਸੋਨੇ ਦੀ ਚੈਨ ਲੁੱਟ ਲਈ।
ਮਿਲੀ ਜਾਣਕਾਰੀ ਅਨੁਸਾਰ ਮੁਹੰਮਦ ਸਲੀਮ ਤੇ ਸੰਜੇ ਵਿਚਕਾਰ ਪੁਰਾਣੀ ਰੰਜਿਸ਼ ਚਲ ਰਹੀ ਹੈ ਇਸ ਦੇ ਚਲਦੇ ਬੀਤੇ ਦਿਨੀਂ ਸੰਜੇ ਨੇ ਆਪਣੇ ਹੋਰ ਸਾਥੀਆਂ ਲਾਲ ਮਿਲ ਕੇ ਉਸ 'ਤੇ ਹਮਲਾ ਕੀਤਾ ਸੀ। ਦੋਸ਼ੀਆਂ ਨੇ ਸਲੀਮ ਨਾਲ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਉਸ ਨਾਲ ਲੁੱਟ ਵੀ ਕੀਤੀ। ਪੁਲਸ ਨੇ ਸਲੀਮ ਦੀ ਸ਼ਿਕਾਇਤ 'ਤੇ ਸੰਜੇ ਤੇ ਉਸ ਦੇ ਸਾਥੀਆਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਸ਼ੀਲੇ ਪਦਾਰਥ ਤੇ ਹੈਰੋਇਨ ਸਮੇਤ ਦੋ ਪੁਲਸ ਅੜਿੱਕੇ
NEXT STORY