ਚੰਡੀਗੜ੍ਹ (ਏ.ਐੱਸ. ਪਰਾਸ਼ਰ)- ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਫ਼ੋਨ 'ਤੇ ਸੰਪਰਕ ਕਰਕੇ ਵਿਸ਼ਵਾਸ ਦਿਵਾਇਆ ਹੈ ਕਿ ਰਾਜ ਵਿਚ ਅਕਾਲੀ-ਭਾਜਪਾ ਗਠਜੋੜ ਅਟੁੱਟ ਹੈ ਤੇ ਇਸ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ। ਦੋਵਾਂ ਪਾਰਟੀਆਂ ਵਿਚਕਾਰ ਰਿਸ਼ਤੇ ਬਹੁਤ ਕੀਮਤੀ ਹਨ, ਜਿਨ੍ਹਾਂ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਜੇਤਲੀ ਨੇ ਮੁੱਖ ਮੰਤਰੀ ਨਾਲ ਬੀਤੀ ਸ਼ਾਮ ਉਸ ਸਮੇਂ ਗੱਲ ਕੀਤੀ ਜਦੋਂ ਕੇਂਦਰੀ ਰਾਜ ਮੰਤਰੀ ਹਰਸਿਮਰਤ ਕੌਰ ਬਾਦਲ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੇ ਘਰ ਗਈ। ਭਰੋਸੇਯੋਗ ਸੂਤਰਾਂ ਅਨੁਸਾਰ ਹਰਸਿਮਰਤ ਨੇ ਬੀਤੇ ਕੁੱਝ ਦਿਨਾਂ ਤੋਂ ਹਰਿਆਣਾ ਵਿਧਾਨਸਭਾ ਚੋਣਾਂ ਵਿਚ ਪ੍ਰਚਾਰ ਦੌਰਾਨ ਦੋਵਾਂ ਪਾਰਟੀਆਂ ਵਿਚਕਾਰ ਤਕਰਾਰਬਾਜ਼ੀ ਨੂੰ ਲੈ ਕੇ ਸਿਆਸੀ ਵਾਤਾਵਰਣ ਦਾ ਪਾਰਾ ਚੜ੍ਹਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਨੇ ਮਹਾਰਾਸ਼ਟਰ 'ਚ ਸ਼ਿਵਸੇਨਾ ਤੇ ਹਰਿਆਣਾ 'ਚ ਹਜਕਾਂ ਤੋਂ ਨਾਤਾ ਤੋੜ ਲਿਆ ਹੈ ਤੇ ਹੁਣ ਪੰਜਾਬ ਵਿਚ ਆਕਲੀ ਦਲ ਨਾਲ ਸਬੰਧ ਤੋੜਨ ਦੀ ਵਾਰੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਰਸਿਮਰਤ ਨੇ ਭਾਜਪਾ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਵਲੋਂ ਹਰਿਆਣਾ ਵਿਚ ਚੋਣ ਪ੍ਰਚਾਰ ਦੌਰਾਨ ਅਕਾਲੀ ਲੀਡਰਸ਼ਿਪ 'ਤੇ ਹਮਲਿਆਂ ਦਾ ਹਵਾਲਾ ਵੀ ਉਠਾਇਆ ਤੇ ਕਿਹਾ ਕਿ ਅਟਕਲਾਂ ਇਹ ਲਗਾਈਆਂ ਜਾ ਰਹੀਆਂ ਹਨ ਕਿ ਸਿੱਧੂ ਭਾਜਪਾ ਲੀਡਰਸ਼ਿਪ ਦੇ ਇਸ਼ਾਰੇ 'ਤੇ ਹੀ ਅਕਾਲੀਆਂ 'ਤੇ ਨਿਸ਼ਾਨਾ ਸਾਧ ਰਹੇ ਹਨ।
ਇਸ 'ਤੇ ਜੇਤਲੀ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ।
ਅਕਾਲੀ ਭਾਜਪਾ ਗਠਜੋੜ ਵਿਚ ਦਰਾਰ ਨਹੀਂ: ਸ਼੍ਰੀਕਾਂਤ ਸ਼ਰਮਾ
ਸ਼੍ਰੀਕਾਂਤ ਸ਼ਰਮਾ ਨੇ 'ਜਗ ਬਾਣੀ' ਨੂੰ ਬੁੱਧਵਾਰ ਨੂੰ ਦੱਸਿਆ ਕਿ ਅਕਾਲੀ-ਭਾਜਪਾ ਦੇ ਗਠਜੋੜ ਦੇ ਸਬੰਧ 'ਚ ਅਖ਼ਬਾਰਾਂ 'ਚ ਚੱਲ ਰਹੀਆਂ ਅਟਕਲਾਂ ਮਨਘੜਤ ਹਨ ਤੇ ਉਨ੍ਹਾਂ ਦਾ ਕੋਈ ਆਧਾਰ ਨਹੀਂ ਹੈ। ਅੱਜ ਤੱਕ ਕਿਸੇ ਸੀਨੀਅਰ ਭਾਜਪਾ ਨੇਤਾ ਨੇ ਇਹ ਬਿਆਨ ਨਹੀਂ ਦਿੱਤਾ ਹੈ ਕਿ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਟੁੱਟ ਜਾਵੇਗਾ ਤੇ ਅਗਲੀਆਂ ਚੋਣਾਂ 'ਚ ਭਾਜਪਾ ਇਕੱਲੇ ਹੀ ਚੋਣਾਂ ਲੜੇਗਾ। ਉਨ੍ਹਾਂ ਕਿਹਾ ਕਿ ਬਾਦਲ ਸਾਡੇ ਬਹੁਤ ਹੀ ਸੀਨੀਅਰ ਤੇ ਪਿਆਰੇ ਨੇਤਾ ਹਨ। ਜਿਨ੍ਹਾਂ ਦਾ ਅਸੀਂ ਆਦਰ ਸਨਮਾਨ ਕਰਦੇ ਹਾਂ। ਅਕਾਲੀ-ਭਾਜਪਾ ਗਠਜੋੜ ਵਿਚ ਕੋਈ ਵੀ ਤਣਾਅ ਜਾਂ ਦਰਾਰ ਨਹੀਂ ਹੈ।
ਪੁਰਾਣੀ ਰੰਜਿਸ਼ ਕਰਕੇ ਸਾਥੀਆਂ ਨਾਲ ਮਿਲ ਕੀਤਾ ਗੁਆਂਢੀ 'ਤੇ ਹਮਲਾ
NEXT STORY