ਜਲੰਧਰ- ਏਅਰ ਇੰਡੀਆ ਵਲੋਂ ਜਲੰਧਰ ਸਥਿਤ ਆਪਣਾ ਦਫਤਰ ਬੰਦ ਕੀਤੇ ਜਾਣ ਤੋਂ ਬਾਅਦ ਟ੍ਰੈਵਲ ਏਜੰਟਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਏਅਰ ਇੰਡੀਆ ਨੇ 1 ਅਕਤੂਬਰ ਤੋਂ ਜਲੰਧਰ ਸਥਿਤ ਆਪਣੇ ਇਸ ਦਫਤਰ ਨੂੰ ਬੰਦ ਕਰ ਦਿੱਤਾ ਹੈ ਜਿਸ ਕਾਰਨ ਦੋਆਬੇ 'ਚ ਵੱਸਦੇ ਐਨ. ਆਰ. ਆਈ. ਵੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੇਸ਼ 'ਚ ਪ੍ਰਵਾਸੀ ਭਾਰਤੀਆਂ ਦਾ ਗੜ੍ਹ ਸਮਝੇ ਜਾਂਦੇ ਦੋਆਬਾ ਇਲਾਕੇ 'ਚ ਏਅਰ ਇੰਡੀਆ ਨੇ ਸਭ ਤੋਂ ਪਹਿਲਾਂ ਆਪਣਾ ਦਫਤਰ ਖੋਲ੍ਹਿਆ ਸੀ। ਟ੍ਰੈਵਲ ਏਜੰਟਾਂ ਮੁਤਾਬਕ ਪੰਜਾਬ 'ਚ ਹੋਣ ਵਾਲੇ ਏਅਰ ਟਿਕਟ ਵਪਾਰ 'ਚ 25 ਫੀਸਦੀ ਹਿੱਸਾ ਏਅਰ ਇੰਡੀਆ ਦਾ ਹੈ ਲਿਹਾਜ਼ਾ ਇਸ ਦਫਤਰ ਨੂੰ ਬੰਦ ਕੀਤੇ ਜਾਣ ਦੇ ਫੈਸਲੇ 'ਤੇ ਮੁੜ ਤੋਂ ਵਿਚਾਰ ਹੋਣਾ ਚਾਹੀਦਾ ਹੈ।
ਏਅਰ ਇੰਡੀਆ ਦੇ ਇਸ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਟ੍ਰੈਵਲ ਏਜੰਟਾਂ ਨੇ ਏਅਰ ਇੰਡੀਆ ਅਤੇ ਹਵਾਬਾਜ਼ੀ ਮੰਤਰਾਲਾ ਅਤੇ ਡੀ. ਜੀ. ਸੀ. ਏ. ਨੂੰ ਵੀ ਪੱਤਰ ਲਿਖੇ ਹਨ। ਟ੍ਰੈਵਲ ਏਜੰਟ ਐਸੋਸੀਏਸ਼ਨ ਆਫ ਇੰਡੀਆ ਦੀ ਪੰਜਾਬ ਇਕਾਈ ਦੇ ਚੇਅਰਮੈਨ ਰਾਜੇਸ਼ਵਰ ਕੁਮਾਰ ਡਾਂਗ ਨੇ ਕਿਹਾ ਕਿ ਏਅਰ ਇੰਡੀਆ ਦੇ ਇਸ ਦਫਤਰ ਦੇ ਬੰਦ ਹੋਣ ਨਾਲ ਟ੍ਰੈਵਲ ਏਜੰਟਾਂ ਦਾ ਵਪਾਰ ਪ੍ਰਭਾਵਿਤ ਹੋਣ ਦੇ ਨਾਲ-ਨਾਲ ਦੋਆਬੇ ਦੇ ਲੋਕਾਂ ਨੂੰ ਵੀ ਭਾਰੀ ਖੱਜਲ ਖੁਆਰੀ ਹੋਵੇਗੀ।
ਏਅਰ ਇੰਡੀਆ ਨੇ ਖਰਚਿਆਂ 'ਚ ਕਮੀ ਦਾ ਹਵਾਲਾ ਦੇ ਕੇ ਆਪਣਾ ਇਹ ਦਫਤਰ ਬੰਦ ਕੀਤਾ ਹੈ। ਟ੍ਰੈਵਲ ਏਜੰਟਾਂ ਦਾ ਕਹਿਣਾ ਹੈ ਕਿ ਏਅਰ ਇੰਡੀਆ ਦੇ ਇਸ ਦਫਤਰ ਤੋਂ ਰੋਜ਼ਾਨਾ ਲੱਖਾਂ ਰੁਪਏ ਦੀਆਂ ਟਿਕਟਾਂ ਦੀ ਵਿੱਕਰੀ ਹੁੰਦੀ ਹੈ ਲਿਹਾਜ਼ਾ ਇਹ ਦਫਤਰ ਮੁੜ ਤੋਂ ਬਹਾਲ ਕੀਤਾ ਜਾਣਾ ਚਾਹੀਦਾ ਹੈ।
ਅਕਾਲੀ-ਭਾਜਪਾ ਗਠਜੋੜ ਅਟੁੱਟ : ਅਰੁਣ ਜੇਤਲੀ
NEXT STORY