ਲੁਧਿਆਣਾ (ਮਹੇਸ਼) : ਜ਼ਿਲਾ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ 2 ਮਾਮਲੀਆਂ 'ਚ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ 25 ਲੱਖ ਰੁਪਏ ਦੱਸੀ ਜਾ ਰਹੀ। ਫੜੇ ਗਏ ਦੋਸ਼ੀਆਂ ਦੀ ਪਛਾਣ ਪਿੰਡ ਬਿਲਹਾ ਦੇ 42 ਸਾਲ ਦਾ ਹਰਜਿੰਦਰ ਸਿੰਘ ਉੁਰਫ ਜਿੰਦਰ, 28 ਸਾਲ ਦਾ ਜਸਪਾਲ ਸਿੰਘ ਉਰਫ ਲਾਡੀ ਅਤੇ ਟਿੱਬਾ ਰੋਡ, ਨਿਊ ਰਮੇਸ਼ ਨਗਰ ਦੇ 22 ਸਾਲ ਦਾ ਹਰਦੀਪ ਸਿੰਘ ਉਰਫ ਤਨੂ ਦੇ ਰੂਪ 'ਚ ਹੋਈ ਹੈ ।
ਦੱਸਿਆ ਗਿਆ ਹੈ ਕਿ ਜਿੰਦਰ ਅਤੇ ਲਾਡੀ ਪਿੰਡ 'ਚ ਹੀ ਖੇਤੀਬਾੜੀ ਦਾ ਕੰਮ ਕਰਦੇ ਹਨ। ਐਂਟੀਨਾਰਕੋਟਿਕਸ ਸੈੱਲ ਨੇ ਇਨ੍ਹਾਂ ਦੋਹਾਂ ਕੋਲੋਂ 40 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਦੋਂ ਕਿ ਕ੍ਰਾਈਮ ਬ੍ਰਾਂਚ 2 ਨੇ ਤਨੂ ਨਾਂ ਦੇ ਤਸਕਰ ਨੂੰ ਕਾਬੂ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ। ਇਸ ਸਬੰਧ 'ਚ ਥਾਣਾ ਸਦਰ ਅਤੇ ਬਸਤੀ ਜੋਧੇਵਾਲ 'ਚ ਮਾਮਲੇ ਦਰਜ ਕੀਤੇ ਗਏ ਹਨ ।
ਜਲੰਧਰ 'ਚ ਬੰਦ ਕੀਤਾ ਏਅਰ ਇੰਡੀਆ ਦਾ ਦਫਤਰ ਮੁੜ ਤੋਂ ਖੋਲ੍ਹਣ ਦੀ ਮੰਗ (ਵੀਡੀਓ)
NEXT STORY