ਅੰਮ੍ਰਿਤਸਰ : ਅੰਮ੍ਰਿਤਸਰ ਦੇ ਥਾਣਾ 'ਸੀ' ਡਵੀਜ਼ਨ 'ਚ ਇਸ ਸਮੇਂ ਪਾਣੀ ਦਾ ਅਕਾਲ ਪੈ ਗਿਆ ਹੈ। ਦਰਅਸਲ ਥਾਣਾ 'ਸੀ' ਡਵੀਜ਼ਨ ਦਾ ਨਗਰ ਨਿਗਮ ਵਲੋਂ ਸੀਵਰੇਜ਼ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਨਿਗਮ ਦਾ ਕਹਿਣਾ ਹੈ ਕਿ ਉਕਤ ਥਾਣੇ 'ਤੇ ਤਿੰਨ ਲੱਖ ਤੋਂ ਵੱਧ ਦਾ ਬਿੱਲਾ ਬਕਾਇਆ ਸੀ। ਕਈ ਵਾਰ ਨੋਟਿਸ ਜਾਰੀ ਹੋਣ ਦੇ ਬਾਵਜੂਦ ਵੀ ਜਦੋਂ ਇਸ ਬਿੱਲ ਨੂੰ ਤਾਰਿਆ ਨਹੀਂ ਗਿਆ ਤਾਂ ਵਿਭਾਗ ਨੇ ਸਖ਼ਤ ਕਾਰਵਾਈ ਕਰਦੇ ਹੋਏ ਕੁਨੈਕਸ਼ਨ ਕੱਟ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਹੁਣ ਥਾਣੇ 'ਚ ਪਾਣੀ ਦਾ ਅਕਾਲ ਪਿਆ ਹੋਇਆ ਹੈ। ਅੰਮ੍ਰਿਤਸਰ ਦੇ ਇਸ ਥਾਣੇ ਦੀ ਕਾਰਗੁਜ਼ਾਰੀ ਤੋਂ ਪਤਾ ਲੱਗਦਾ ਹੈ ਕਿ ਸਰਕਾਰੀ ਅਦਾਰੇ ਹੀ ਪੰਜਾਬ ਦੇ ਖਜ਼ਾਨੇ ਨੂੰ ਲੈ ਕੇ ਕਿੰਨੇ ਕੁ ਸੰਜੀਦਾ ਹਨ।
ਰੇਲਗੱਡੀ ਹੇਠਾਂ ਆਉਣ ਨਾਲ ਬਜ਼ੁਰਗ ਔਰਤ ਦੀ ਮੋਤ
NEXT STORY