ਭੰਗਾਲਾ (ਸਿੱਕਾ)-ਰੇਲਵੇ ਫਾਟਕ ਨੰਬਰ 179 ਜੋ ਕਿ ਜਲੰਧਰ-ਪਠਾਨਕੋਟ ਮਾਰਗ ਦੇ ਨਜ਼ਦੀਕ ਹਰਸਾ ਮਾਨਸਰ 'ਤੇ ਸਥਿਤ ਹੈ 'ਤੇ ਕੁਝ ਦੂਰੀ 'ਤੇ ਛੁੱਟੀ ਤੇ ਆਇਆ ਇਕ ਫੌਜੀ ਜਵਾਨ ਭੇਦਭਰੀ ਹਾਲਤ ਵਿਚ ਰੇਲਗੱਡੀ ਨਾਲ ਟਕਰਾਉਣ ਕਰਕੇ ਦਮ ਤੋੜ ਗਿਆ। ਮਿਲੀ ਸੂਚਨਾ ਅਨੁਸਾਰ ਮ੍ਰਿਤਕ ਜਵਾਨ ਦਾ ਮੋਟਰਸਾਈਕਲ ਰੇਲਵੇ ਲਾਇਨ ਦੇ ਨਜ਼ਦੀਕ ਪਿਆ ਸੀ ਅਤੇ ਫੌਜੀ ਦੀ ਲਾਸ਼ ਸੁਪਰਫਾਸਟ ਐਕਪ੍ਰੈਸ ਦੇ ਹੇਠਾਂ ਆਉਣ ਨਾਲ ਬੁਰੀ ਤਰ੍ਹਾਂ ਟੁੱਕੜੇ-ਟੁੱਕੜ ਹੋ ਗਈ ਸੀ। ਮ੍ਰਿਤਕ ਦਾ ਨਾਂ ਹਰਭਜਨ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਸਿੰਘਪੁਰ ਜੱਟਾਂ ਦਾ ਦੱਸਿਆ ਜਾ ਰਿਹਾ ਹੈ। ਰੇਲਵੇ ਪੁਲਸ ਦੇ ਏ.ਐਸ.ਆਈ ਅਸ਼ੋਕ ਕੁਮਾਰ ਮਾਮਲੇ ਦੀ ਜਾਂਚ-ਪੜਤਾਲ ਕਰ ਰਹੇ ਹਨ।
ਦੇਖੋ ਅੰਮ੍ਰਿਤਸਰ ਦੇ ਇਸ ਥਾਣੇ ਦਾ ਹਾਲ, ਜਿੱਥੇ ਪਿਆ ਪਾਣੀ ਦਾ ਕਾਲ (ਵੀਡੀਓ) ਕਾਲ
NEXT STORY