ਮਲੋਟ, (ਜੁਨੇਜਾ)-ਬੀਤੀ ਰਾਮ ਮਲੋਟ ਨਜ਼ਦੀਕ ਇਕ ਨੌਜਵਾਨ ਦੀ ਗੱਡੀ ਥੱਲੇ ਆਉਣ ਕਰਕੇ ਮੌਤ ਹੋ ਗਈ ਹੈ। ਅਨੁਸਾਰ ਜੀ.ਆਰ.ਪੀ. ਮਲੋਟ ਚੌਕੀ ਵਿਖੇ ਸਵੇਰੇ 6 ਵਜੇ ਇਤਲਾਹ ਮਿਲੀ ਕਿ ਮਲੋਟ ਠੋਕਰ ਵਾਲੇ ਪਾਸੇ ਇਕ ਨੌਜਵਾਨ ਦੀ ਲਾਸ਼ ਪਈ ਹੈ, ਜਿਸ ਦਾ ਸਿਰ ਧੜ ਨਾਲੋਂ ਲੱਗਭਗ ਵੱਖ ਹੈ ਅਤੇ ਜਾਪਦਾ ਹੈ ਕਿ ਇਹ ਨੌਜਵਾਨ ਦੀ ਗੱਡੀ ਥੱਲੇ ਆਉਣ ਕਰਕੇ ਮੌਤ ਹੋਈ ਹੈ।
ਰੇਲਵੇ ਪੁਲਸ ਦੀ ਮੁੱਖ ਅਫ਼ਸਰ ਗੁਰਮੇਲ ਸਿੰਘ ਅਤੇ ਹੌਲਦਾਰ ਬਲਦੇਵ ਸਿੰਘ ਵਲੋਂ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ 'ਚ ਲਿਆ ਅਤੇ ਆਸ-ਪਾਸ ਇਤਲਾਹ ਕਰ ਦਿੱਤੀ। ਇਹ ਨੌਜਵਾਨ ਜਿਸ ਦੀ ਉਮਰ 18-20 ਸਾਲ ਦੇ ਲੱਗਭਗ ਸੀ ਅਤੇ ਚਿੱਟੇ ਕੱਪੜੇ ਪਾਏ ਸੀ ਦੀ ਦੇਰ ਰਾਤ ਜਾਂ ਸਵੇਰੇ ਤੜਕੇ ਕਿਸੇ ਗੱਡੀ ਥੱਲੇ ਆਉਣ ਕਰਕੇ ਮੌਤ ਹੋਣ ਦਾ ਖਦਸ਼ਾ ਸੀ। ਇਸ ਦੀ ਪਛਾਣ ਰਿਤਕ ਪੁੱਤਰ ਸੋਮਨਾਥ ਨੇੜੇ ਡੀ.ਏ.ਵੀ. ਕਾਲਜ ਵਜੋਂ ਹੋਈ। ਮ੍ਰਿਤਕ ਦਾ ਬਾਪ ਰੇਹੜੀ ਦਾ ਕੰਮ ਕਰਦਾ ਸੀ ਅਨੁਸਾਰ ਮ੍ਰਿਤਕ ਕੱਲ ਸ਼ਾਮ ਦਾ ਘਰੋਂ ਗਿਆ ਸੀ। ਜੀ.ਆਰ.ਪੀ. ਨੇ ਪੋਸਟਮਾਰਟਮ ਕਰਵਾ ਕੇ 174 ਦੀ ਕਾਰਵਾਈ ਕਰ ਦਿੱਤੀ ਹੈ।
ਚਿੰਤਪੂਰਨੀ ਕਾਲਜ ਵਿਵਾਦ 'ਚ ਵਿਦਿਆਰਥੀਆਂ ਦੇ ਭਵਿੱਖ ਨੂੰ ਨਹੀਂ ਹੋਵੇਗਾ ਕੋਈ ਖਤਰਾ
NEXT STORY