ਅਬੋਹਰ-ਸਕੂਲ 'ਚ ਸ਼ਰਾਰਤਾਂ ਕਰ ਰਹੇ ਬੱਚੇ ਕੋਲੋਂ ਇਕ ਅਧਿਆਪਕ ਨੇ ਸਜ਼ਾ ਦੇ ਤੌਰ 'ਤੇ 110 ਬੈਠਕਾਂ ਕਢਵਾਈਆਂ। ਸਜ਼ਾ ਦੇ ਅਗਲੇ ਹੀ ਦਿਨ ਬੱਚੇ ਦੀ ਹਾਲਤ ਗੰਭੀਰ ਹੋ ਗਈ ਅਤੇ ਉਹ ਬਿਸਤਰੇ ਤੋਂ ਨਹੀਂ ਉੱਠਿਆ। 40 ਦਿਨਾਂ ਬਾਅਦ ਵੀ ਬੱਚੇ ਦੀ ਹਾਲਤ ਇੰਨੀ ਗੰਭੀਰ ਹੈ ਕਿ ਦੋ ਹਸਪਤਾਲ ਬੱਚੇ ਨੂੰ ਜਵਾਬ ਦੇ ਚੁੱਕੇ ਹਨ। ਹੁਣ ਬੱਚੇ ਨੂੰ ਇਲਾਜ ਲਈ ਲੁਧਿਆਣਾ ਦੇ ਡੀ. ਐੱਮ. ਸੀ. ਭਰਤੀ ਕਰਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਕਰੀਬ 40 ਦਿਨ ਪੁਰਾਣੀ ਹੈ। ਟੀਚਰ ਮੁਤਾਬਕ ਪਿੰਡ ਨਿਹਾਲਖੇੜਾ ਦੇ ਸਰਕਾਰੀ ਸੈਕੰਡਰੀ ਸਕੂਲ 'ਚ ਨੌਵੀਂ ਜਮਾਤ 'ਚ ਪੜ੍ਹਨ ਵਾਲਾ ਰਵੀ ਸ਼ਰਾਰਤਾਂ ਕਰ ਰਿਹਾ ਸੀ, ਜਿਸ ਤੋਂ ਬਾਅਦ ਟੀਚਰ ਨੇ ਉਸ ਕੋਲੋਂ 110 ਬੈਠਕਾਂ ਕਢਵਾਈਆਂ। ਇਸ ਤੋਂ ਅਗਲੇ ਦਿਨ ਬਾਅਦ ਹੀ ਬੱਚਾ ਬਿਸਤਰੇ ਤੋਂ ਨਹੀਂ ਉੱਠਿਆ। ਉਸ ਦੇ ਸਰੀਰ 'ਚ ਆਕੜ, ਬੁਖਾਰ ਅਤੇ ਪੈਰਾਂ 'ਚ ਗੰਢਾਂ ਬਣਦੀਆਂ ਦੇਖ ਉਸ ਦੇ ਪਰਿਵਾਰ ਵਾਲੇ ਉਸ ਨੂੰ ਅਬੋਹਰ ਦੇ ਇਕ ਨਿਜੀ ਹਸਪਤਾਲ ਲੈ ਗਏ।
ਬਾਅਦ 'ਚ ਉਸ ਨੂੰ ਸ਼੍ਰੀਗੰਗਾਨਗਰ ਦੇ ਇਕ ਨਿਜੀ ਨਰਸਿੰਗ ਹੋਮ 'ਚ ਕਰੀਬ ਇਕ ਮਹੀਨਾ ਰੱਖਿਆ ਗਿਆ। ਬੀਤੇ ਹਫਤੇ ਇੱਥੇ ਵੀ ਡਾਕਟਰਾਂ ਨੇ ਬੱਚੇ ਨੂੰ ਜਵਾਬ ਦੇ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਲਿਜਾਇਆ ਗਿਆ ਹੈ। ਦੋਸ਼ ਹੈ ਕਿ ਸਜ਼ਾ ਦੇਣ ਵਾਲੇ ਟੀਚਰ ਨੇ ਬੱਚੇ ਦੇ ਇਲਾਜ ਲਈ 35 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਬਾਅਦ 'ਚ ਉਹ ਮੁੱਕਰ ਗਿਆ। ਇਸ ਤੋਂ ਬਾਅਦ ਪੰਚਾਇਤ ਨੇ 35 ਹਜ਼ਾਰ ਦੀ ਮਦਦ ਕੀਤੀ। ਇਸ ਮਾਮਲੇ ਸੰਬੰਧੀ ਜ਼ਿਲਾ ਸਿੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਸ਼ਿਕਾਇਤ ਦੀ ਜਾਂਚ ਕੀਤੀ ਜਾਵੇਗੀ।
ਬਾਜਵਾ ਭਜਾਓ, ਕੈਪਟਨ ਲਿਆਓ
NEXT STORY