ਨਵਾਂ ਸ਼ਹਿਰ- ਸਥਾਨਿਕ ਮੁਹਲਾ ਗੋਵਿੰਦਗੜ੍ਹ 'ਚ ਇਕ ਸਾਲ ਦੇ ਬੱਚੇ ਦੇ ਗਾਇਬ ਹੋਣ ਦੀ ਖਬਰ ਨੇ ਮੁਹਲੇ ਵਾਲਿਆਂ ਦੇ ਨਾਲ ਨਾਲ ਸਿਟੀ ਪੁਲਸ ਦੀ ਨੀਂਦ ਵੀ ਉੱਡਾ ਦਿੱਤੀ। ਤਿੰਨ ਵਜੇ ਅਚਾਨਕ ਘਰ ਤੋਂ ਗਾਇਬ ਹੋਇਆ ਬੱਚਾ 4 ਘੰਟਿਆਂ ਬਾਅਦ ਘਰ ਤੋਂ ਬਾਹਰ ਹੀ ਸਟੋਰ 'ਚ ਸੁੱਤਾ ਹੋਇਆ ਮਿਲਿਆ ਤਾਂ ਸਾਰਿਆਂ ਦੀ ਜਾਨ 'ਚ ਜਾਨ ਆਈ।
ਗੁਰੂਦੁਆਰੇ 'ਚ ਕਰਵਾਈ ਅਨਾਊਸਮੈਂਟ- ਆਰਿਆ ਸਮਾਜ ਸਥਿਤ ਮੁਹਲਾ ਗੋਬਿੰਦਗੜ 'ਚ ਰਹਿਣ ਵਾਲੇ ਹਰਵਿੰਦਰ ਸਿੰਘ ਦਾ ਸੱਤ ਸਾਲਾਂ ਦਾ ਬੇਟਾ ਹਰਵੀਰ ਦੁਪਹਿਰ ਨੂੰ ਗਾਇਬ ਹੋ ਗਿਆ। ਕੁਝ ਸਮੇਂ ਬੀਤ ਜਾਣ ਤੋਂ ਬਾਅਦ ਜਦੋਂ ਹਰਵੀਰ ਦਾ ਕਿਤੇ ਪਤਾ ਨਹੀਂ ਚੱਲਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਸ਼ਾਮ 5 ਵਜੇ ਪਰਿਵਾਰ ਵਾਲਿਆਂ ਨੇ ਬੱਚੇ ਦੇ ਗੁੰਮ ਹੋ ਜਾਣ ਦੀ ਸੂਚਨਾ ਗੁਰੂਦੁਆਰੇ ਦੇ ਜ਼ਰੀਏ ਅਨਾਊਂਸਮੈਂਟ ਕਰਵਾ ਦਿੱਤੀ। ਇਸ ਮਾਮਲੇ 'ਚ ਅਕਾਲੀ ਨੇਤਾ ਪਾਰਸ਼ਦ ਸਿੰਘ ਖਾਲਸਾ ਨੂੰ ਸੂਚਿਤ ਕੀਤਾ। ਦੇਰ ਸ਼ਾਮ 6 ਵਜੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਿਤ ਕੀਤਾ।
ਪੁਲਸ ਨੇ ਨੇ ਉਨ੍ਹਾਂ ਨੂੰ ਪਹਿਲਾਂ ਘਰ ਦੇ ਸਾਰੇ ਕਮਰਿਆਂ 'ਚ ਲੱਭਣ ਵਾਲੀ ਗੱਲ ਬੋਲੀ। ਦੂਜੇ ਪਾਸੇ ਪਾਰਸ਼ਦ ਪਰਮ ਸਿੰਘ ਖਾਲਸਾ ਘਰ ਦੇ ਨਾਲ ਹੀ ਬਣੇ ਸਟੋਰ 'ਚ ਬੱਚੇ ਨੂੰ ਲੱਭਣ ਲਈ ਨਿਕਲੇ ਤਾਂ ਦੇਖਿਆ ਕਿ ਹਰਵੀਰ ਇਕ ਕੋਨੇ 'ਚ ਸੌ ਰਿਹਾ ਸੀ। ਹਰਵੀਰ ਨੂੰ ਦੇਖ ਸਭ ਦੀ ਜਾਨ 'ਚ ਜਾਨ ਆਈ।
ਸਜ਼ਾ ਮਿਲਣ ਤੋਂ ਬਾਅਦ ਬਿਸਤਰੇ 'ਤੇ ਲੱਗਿਆ ਬੱਚਾ, ਜਵਾਬ ਦੇ ਚੁੱਕੇ ਨੇ ਦੋ ਹਸਪਤਾਲ
NEXT STORY