ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੰਜੇ ਕਪੂਰ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਆਪਣਾ 49ਵਾਂ ਜਨਮ ਦਿਨ ਮਨ੍ਹਾ ਰਹੇ ਹਨ। ਸੰਜੇ ਕਪੂਰ ਇਕ ਵਧੀਆ ਅਭਿਨੇਤਾ ਹੋਣ ਦੇ ਨਾਲ-ਨਾਲ ਫਿਲਮ ਪ੍ਰੋਡਿਊਸਰ ਵੀ ਹਨ। ਸੰਜੇ ਦਾ ਜਨਮ 17 ਅਕਤੂਬਰ 1965 ਨੂੰ ਚੈਂਬਰ ਵਿਖੇ ਹੋਇਆ। ਸੰਜੇ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 1995 'ਚ ਰਿਲੀਜ਼ ਫਿਲਮ 'ਪ੍ਰੇਮ' ਨਾਲ ਕੀਤੀ। ਸਾਲ 1995 'ਚ ਹੀ ਸੰਜੇ ਨੇ 'ਰਾਜਾ' ਫਿਲਮ ਕੀਤੀ। ਇਹ ਫਿਲਮ ਸੰਜੇ ਦੀ ਬਹੁਤ ਹੀ ਹਿੱਟ ਸਾਬਤ ਹੋਈ ਸੀ। ਇਸ ਫਿਲਮ 'ਚ ਉਸ ਨੇ ਮਾਧੁਰੀ ਦੀਕਸ਼ਿਤ ਨਾਲ ਕੰਮ ਕੀਤਾ ਸੀ। ਸੰਜੇ ਨੇ ਆਪਣੇ ਫਿਲਮੀ ਕੈਰੀਅਰ ਦੌਰਾਨ ਸ਼ਾਹਰੁਖ ਖਾਨ, ਆਮਿਰ ਖਾਨ, ਸਲਮਾਨ ਖਾਨ, ਸੈਫ ਅਲੀ ਖਾਨ, ਅਕਸ਼ੈ ਕੁਮਾਰ ਆਦਿ ਨਾਲ ਕੰਮ ਕੀਤਾ ਹੈ। ਸੰਜੇ ਨੇ ਬਾਲੀਵੁੱਡ ਨੂੰ ਕਈ ਮਸ਼ਹੂਰ ਫਿਲਮਾਂ ਦਿੱਤੀਆਂ ਹਨ, ਜਿਨ੍ਹਾਂ 'ਚ 'ਪ੍ਰੇਮ', 'ਕਰਤਵਿਆ', 'ਔਜ਼ਾਰ', 'ਮੁਹੱਬਤ', 'ਸਿਰਫ ਤੁਮ', 'ਸੋਚ' ਆਦਿ ਫਿਲਮਾਂ ਸ਼ਾਮਲ ਹਨ। ਇਨ੍ਹੀਂ ਦਿਨੀਂ ਸੰਜੇ ਕਪੂਰ ਬਾਲੀਵੁੱਡ ਦੇ ਕਈ ਇਵੈਂਟ 'ਚ ਨਜ਼ਰ ਆ ਰਹੇ ਹਨ।
ਹਰ ਫਿਲਮ 'ਚ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦਾ ਹਾਂ : ਸ਼ਾਹਰੁਖ
NEXT STORY