ਮੁੰਬਈ— ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦੀ ਫਿਲਮ 'ਕਿਕ' ਫੇਮ ਜੈਕਲੀਨ ਫਰਨਾਡੀਜ਼ ਨੂੰ ਹਾਲ ਹੀ 'ਚ ਕੈਨੇਡਾ ਦੇ ਅੋਟਾਵਾ 'ਚ ਆਪਣੇ ਹੋਟਲ 'ਚ 2 ਦਿਨਾਂ ਤੱਕ ਬੰਦ ਰਹਿਣਾ ਪਿਆ। ਜੈਕਲੀਨ ਇੱਥੇ ਆਪਣੀ ਇੰਟਰਨੈਸ਼ਨਲ ਫਿਲਮ ਦੀ ਸ਼ੂਟਿੰਗ ਲਈ ਆਈ ਸੀ। ਉਸੇ ਦੌਰਾਨ ਹੀ ਸੰਸਦੀ ਭਵਨ ਨੇੜੇ ਗੋਲਬਾਰੀ ਹੋਈ। ਇਸ ਤੋਂ ਬਾਅਦ ਕੈਨੇਡਾ ਦੀ ਸਰਕਾਰ ਨੇ ਸ਼ਹਿਰ ਨੂੰ ਬੰਦ ਕਰਨ ਦਾ ਉਦੇਸ਼ ਦਿੱਤਾ। ਹਮਲਾਵਰ ਖੁਲ੍ਹੇਆਮ ਘੁੰਮ ਰਹੇ ਸਨ ਇਸ ਲਈ ਲੋਕਾਂ ਨੂੰ ਹਾਲਾਤ ਆਮ ਹੋਣ ਤੱਕ ਘਰਾਂ 'ਚ ਰਹਿਣ ਦੀ ਸਲਾਹ ਦਿੱਤੀ ਗਈ। ਸੂਤਰਾਂ ਅਨੁਸਾਰ ਜਿਸ ਜਗ੍ਹਾ 'ਤੇ ਇਹ ਘਟਨਾ ਵਾਪਰੀ ਉਹ ਜੈਕਲੀਨ ਦੇ ਹੋਟਲ ਤੋਂ ਸਿਰਫ 30 ਮਿੰਟ ਦੀ ਦੂਰੀ 'ਤੇ ਸੀ। ਜੈਕਲੀਨ ਅਤੇ ਉਸ ਦੇ ਕਰੂ ਨੂੰ ਤਕਰੀਬਨ 48 ਘੰਟਿਆਂ ਤੱਕ ਹੋਟਲ 'ਚੋਂ ਬਾਹਰ ਨਾ ਜਾਣ ਦਿੱਤਾ ਗਿਆ।
ਜੈਕਲੀਨ ਨੇ ਦੱਸਿਆ, ''ਅਸੀਂ ਫਿਲਮ ਦੀ ਸ਼ੂਟਿੰਗ ਕਰਨ ਵਾਲੇ ਸੀ ਤਾਂ ਸਾਨੂੰ ਪਤਾ ਲੱਗਾ ਕਿ ਅਸੀਂ ਬਾਹਰ ਨਹੀਂ ਜਾ ਸਕਦੇ ਕਿਉਂਕਿ ਸ਼ਹਿਰ 'ਚ ਗੋਲੀਬਾਰੀ ਹੋਈ ਹੈ। ਹੋਟਲ ਦੇ ਮੇਨ ਗੇਟ ਬੰਦ ਕਰ ਦਿੱਤੇ ਗਏ ਤਾਕਿ ਲੋਕ ਬਾਹਰ ਨਾ ਜਾ ਸਕਣ। ਅਸੀਂ 2 ਦਿਨਾਂ ਤੱਕ ਹੋਟਲ 'ਚ ਬੰਦ ਰਹੇ ਅਤੇ ਖਬਰਾਂ ਦੇਖਦੇ ਰਹੇ। ਅਸੀਂ ਕਾਮਨਾ ਕਰ ਰਹੇ ਸਨ ਕਿ ਹਰ ਕੋਈ ਸੁਰੱਖਿਅਤ ਰਹੇ। ਮੇਰੇ ਪਰਿਵਾਰ ਵਾਲਿਆਂ ਨੇ ਖਬਰਾਂ ਦੇਖਣ ਤੋਂ ਬਾਅਦ ਮੈਨੂੰ ਫੋਨ ਕੀਤਾ। ਸਾਡੀ ਸ਼ੂਟਿੰਗ 2 ਦਿਨਾਂ ਤੱਕ ਰੁੱਕੀ ਰਹੀ ਪਰ ਹੁਣ ਅਸੀਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।''
ਖਤਮ ਹੋਇਆ ਕਰਨ ਅਤੇ ਕਾਜੋਲ ਦਾ ਝਗੜਾ!
NEXT STORY