ਐਂਟਰਟੇਨਮੈਂਟ ਡੈਸਕ- ਮਸ਼ਹੂਰ ਮਾਡਲ ਅਤੇ ਅਦਾਕਾਰਾ ਹੁਮੈਰਾ ਅਸਗਰ ਅਲੀ ਦੀ ਮੌਤ ਅਜੇ ਵੀ ਰਹੱਸ ਬਣੀ ਹੋਈ ਹੈ। 8 ਜੁਲਾਈ 2025 ਨੂੰ ਹਮੈਰਾ ਦੀ ਲਾਸ਼ ਉਸਦੇ ਘਰ ਵਿਚ ਮਿਲੀ ਸੀ ਜੋ ਕਿ ਬੁਰੀ ਤਰ੍ਹਾਂ ਸੜੀ ਹੋਈ ਸੀ। ਫੋਰੈਂਸਿਕ ਅਤੇ ਡਿਜ਼ੀਟਲ ਸਬੂਤਾਂ ਮੁਤਾਬਕ ਉਸਦੀ ਮੌਤ 9 ਮਹੀਨੇ ਪਹਿਲਾਂ ਹੀ ਚੁੱਕੀ ਸੀ। ਹੁਣ ਉਸ ਦਾ ਆਖ਼ਰੀ ਵੌਇਸ ਨੋਟ ਵੀ ਸਾਹਮਣੇ ਆਇਆ ਹੈ, ਜੋ ਕਿ ਉਸ ਦੇ ਸਭ ਤੋਂ ਕਰੀਬੀ ਦੋਸਤ ਵੱਲੋਂ ਸਾਂਝਾ ਕੀਤਾ ਗਿਆ।
ਇਹ ਵੀ ਪੜ੍ਹੋ: ਵੱਡੀ ਖ਼ਬਰ ; ਚਾਕੂ ਨਾਲ ਵਿੰਨ੍ਹ'ਤੀ ਮਸ਼ਹੂਰ ਅਦਾਕਾਰਾ, ਪਤੀ ਹੀ ਬਣਿਆ ਹੈਵਾਨ

ਹੁਮੈਰਾ ਦਾ ਆਖ਼ਰੀ ਵੌਇਸ ਨੋਟ: ਦੁਆਵਾਂ ਦੀ ਮੰਗ
ਹੁਮੈਰਾ ਨੇ ਆਪਣੇ ਵੌਇਸ ਮੈਸੇਜ ਵਿੱਚ ਆਪਣੇ ਦੋਸਤ ਨੂੰ ਕਿਹਾ, "ਮੈਨੂੰ ਮਾਫ ਕਰੀ, ਮੈਂ ਕਿਤੇ ਟਰੈਵਲ ਕਰ ਰਹੀ ਸੀ, ਇੱਧਰ-ਉੱਧਰ ਫਸ ਗਈ। ਮੈਨੂੰ ਬਹੁਤ ਖੁਸ਼ੀ ਹੈ ਕਿ ਤੂੰ ਮੱਕਾ ਵਿੱਚ ਹੈ। ਮੇਰੇ ਲਈ ਬਹੁਤ ਸਾਰੀਆਂ ਦੁਆਵਾਂ ਕਰੀਂ... ਆਪਣੀ ਪਿਆਰੀ ਭੈਣ ਲਈ ਦਿਲੋਂ ਦੁਆਵਾਂ ਕਰੀਂ। ਮੇਰੇ ਕਰੀਅਰ ਨੂੰ ਦੁਆ ਵਿਚ ਜਰੂਰ ਯਾਦ ਰੱਖੀਂ।" ਇਹ ਮੈਸੇਜ ਸਤੰਬਰ 2024 ਵਿੱਚ ਭੇਜਿਆ ਗਿਆ ਸੀ, ਜਿਸ ਸਮੇਂ ਉਸਦਾ ਫ਼ੋਨ ਆਖਰੀ ਵਾਰੀ ਐਕਟਿਵ ਮਿਲਿਆ ਸੀ।
ਇਹ ਵੀ ਪੜ੍ਹੋ: 'ਕੈਨੇਡਾ ਕੋਈ ਖੇਡ ਦਾ ਮੈਦਾਨ ਨਹੀਂਂ...', ਕੈਫ਼ੇ 'ਤੇ ਹਮਲੇ ਮਗਰੋਂ ਕਪਿਲ ਸ਼ਰਮਾ ਨੂੰ ਪੰਨੂ ਨੇ ਦਿੱਤੀ ਧਮਕੀ

ਮੌਤ ਦਾ ਕਾਰਨ ਅਜੇ ਵੀ ਅਸਪਸ਼ਟ
ਹੁਣ ਤੱਕ ਹੁਮੈਰਾ ਦੀ ਮੌਤ ਦਾ ਸਟੀਕ ਕਾਰਨ ਪਤਾ ਨਹੀਂ ਲੱਗਿਆ ਹੈ। ਪੁਲਸ ਜਾਂਚ ਕਰ ਰਹੀ ਹੈ ਕਿ, ਉਹ 9 ਮਹੀਨੇ ਤੱਕ ਇਕੱਲੀ ਘਰ ’ਚ ਕਿਵੇਂ ਰਹੀ? ਕਿਸੇ ਨੇ ਉਸ ਦੀ ਗੈਰ-ਹਾਜ਼ਰੀ ਜਾਂ ਬਦਬੂ ਦੀ ਸ਼ਿਕਾਇਤ ਕਿਉਂ ਨਹੀਂ ਕੀਤੀ? ਕੀ ਇਹ ਕੁਦਰਤੀ ਮੌਤ ਸੀ ਜਾਂ ਕਿਸੇ ਸਾਜ਼ਿਸ਼ ਦਾ ਨਤੀਜਾ? ਹੁਮੈਰਾ ਨੇ ਪਾਕਿਸਤਾਨੀ ਡਰਾਮਿਆਂ ਅਤੇ ਕੁਝ ਫਿਲਮਾਂ ’ਚ ਕੰਮ ਕੀਤਾ ਸੀ। ਉਹ 2014 ਵਿੱਚ ‘ਵੀਟ ਮਿਸ ਸੂਪਰ ਮਾਡਲ’ ਦੀ ਜੇਤੂ ਰਹੀ। ਉਸਦੀ ਮੌਤ ਨਾਲ ਪਾਕਿਸਤਾਨੀ ਫੈਸ਼ਨ ਅਤੇ ਐਕਟਿੰਗ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ।
ਇਹ ਵੀ ਪੜ੍ਹੋ: 9 ਮਹੀਨਿਆਂ ਤੋਂ ਫਲੈਟ 'ਚ ਪਈ-ਪਈ ਸੜ ਗਈ ਅਦਾਕਾਰਾ ਦੀ ਲਾਸ਼, ਖੁੱਲ੍ਹਾ ਦਰਵਾਜ਼ਾ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਲਮ ਦੇ ਸੈੱਟ 'ਤੇ ਵਾਪਰਿਆ ਦਰਦਨਾਕ ਹਾਦਸਾ, ਨਾਮੀ ਅਦਾਕਾਰ ਦਾ ਦੇਹਾਂਤ
NEXT STORY