ਮੁੰਬਈ- ਬਾਲੀਵੁੱਡ ਦੇ ਲਵ ਬਰਡਸ ਉਦੈ ਚੋਪੜਾ ਅਤੇ ਨਰਗਿਸ ਫਾਖਰੀ ਦੇ ਇਸ ਸਾਲ ਜੂਨ 'ਚ ਬ੍ਰੇਕਅਪ ਹੋਣ ਦੀਆਂ ਖਬਰਾਂ ਆਈਆਂ ਸਨ ਪਰ ਹਾਲ ਹੀ 'ਚ ਉਦੈ ਵਲੋਂ ਦਿੱਤੀ ਗਈ ਦੀਵਾਲੀ ਦੀ ਪਾਰਟੀ 'ਚ ਨਰਗਿਸ ਨਜ਼ਰ ਆਈ, ਜਿਸ 'ਚ ਦੋਵਾਂ ਦੇ ਇਕ ਵਾਰ ਫਿਰ ਇਕੱਠੇ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਦਰਅਸਲ ਸ਼ੁੱਕਰਵਾਰ ਦੀ ਸ਼ਾਮ ਮੁੰਬਈ 'ਚ ਪਾਰਟੀ ਦੌਰਾਨ ਨਰਗਿਸ, ਉਦੈ, ਰਿਤਿਕ ਰੌਸ਼ਨ ਅਤੇ ਸਿਕੰਦਰ ਖੇਰ ਦੇ ਨਾਲ ਨਜ਼ਰ ਆਈ। ਰਿਤਿਕ ਨੇ ਦੋਵਾਂ ਦੇ ਨਾਲ ਤਸਵੀਰਾਂ ਖਿੱਚਵਾਉਣ ਲਈ ਕਿਹਾ। ਦੋਵਾਂ ਨਾਲ ਜੁੜੇ ਇਕ ਕਰੀਬੀ ਸੂਤਰ ਨੇ ਦੱਸਿਆ ਹੈ ਕਿ ਰਿਸ਼ਤੇ ਨੂੰ ਖਤਮ ਕਰਨ ਤੋਂ ਪਹਿਲਾਂ ਹੀ ਕਾਫੀ ਸਮੇਂ ਤੱਕ ਆਨ ਐਂਡ ਆਫ ਰਿਲੇਸ਼ਨਸ਼ਿਪ 'ਚ ਸਨ। ਹਾਲਾਂਕਿ ਉਨ੍ਹਾਂ ਦੇ ਵਿਚਕਾਰ ਲੰਬੀ ਡੇਟਿੰਗ ਇਕ ਪ੍ਰੇਸ਼ਾਨੀ ਸੀ ਪਰ ਉਨ੍ਹਾਂ ਨੇ ਮਤਭੇਦ ਸੁਲਝਾ ਲਿਆ ਹੈ ਅਤੇ ਵਾਪਸ ਇਕੱਠੇ ਆ ਗਏ ਹਨ। ਰਿਤਿਕ ਰੌਸ਼ਨ ਅਤੇ ਨਰਗਿਸ ਹਾਲ ਹੀ 'ਚ ਇਕ ਰੈਸਤਰਾਂ-ਬਾਰ 'ਚ ਨਜ਼ਰ ਆਏ, ਜਿਸ ਤੋਂ ਬਾਅਦ ਉਦੈ ਵੀ ਉਸ ਨੂੰ ਮਿਲਣ ਪਹੁੰਚੇ।
ਹਨੀ ਸਿੰਘ ਨੂੰ 'ਰਾਅ ਸਟਾਰ' ਵਲੋਂ ਮਿਲਿਆ ਜ਼ੋਰਦਾਰ ਝਟਕਾ(ਦੇਖੋ ਤਸਵੀਰਾਂ)
NEXT STORY