ਮੁੰਬਈ- ਛੋਟੇ ਪਰਦੇ 'ਤੇ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਦੇ ਸ਼ੋਅ 'ਇੰਡੀਆਜ਼ ਰਾਅ ਸਟਾਰ' ਨੂੰ ਸ਼ੁਰੂ ਹੋਏ ਕਾਫੀ ਸਮਾਂ ਹੋ ਚੁੱਕਾ ਹੈ। ਸ਼ੁਰੂਆਤੀ ਸਮੇਂ 'ਚ ਜਿਥੇ ਤੁਸੀਂ ਦੇਖਿਆ ਹੈ ਕਿ ਇਸ ਸ਼ੋਅ ਨੂੰ ਲੈ ਕੇ ਹਨੀ ਸਿੰਘ ਨੇ ਕਾਫੀ ਮਿਹਨਤ ਕੀਤੀ ਅਤੇ ਜਿਸ ਕਾਰਨ ਇਸ ਸ਼ੋਅ ਦੀ ਟੀ.ਆਰ.ਪੀ 4.5 'ਤੇ ਪਹੁੰਚੀ ਤਾਂ ਉਧਰ ਇਹ ਸ਼ੋਅ ਸਭ ਦਾ ਹਰਮਨ ਪਿਆਰਾ ਬਣ ਗਿਆ, ਪਰ ਕਈ ਕਾਰਨਾਂ ਕਰਕੇ ਹਨੀ ਸਿੰਘ ਦੇ ਇਸ ਸ਼ੋਅ 'ਚ ਨਾ ਦਿਖਣ ਦੇ ਕਾਰਨ ਇਸ ਦੀ ਟੀ.ਆਰ.ਪੀ ਕਾਫੀ ਘੱਟ ਗਈ ਹੈ ਅਤੇ ਇਹ ਸ਼ੋਅ 6ਵੇਂ ਨੰਬਰ 'ਤੋਂ 11ਵੇਂ ਨੰਬਰ 'ਤੇ ਆ ਗਿਆ। ਸੂਤਰਾਂ ਮੂਤਾਬਕ ਪਿਛਲੇ ਹਫਤੇ 'ਚ ਇਸ ਦੀ ਟੀ.ਆਰ.ਪੀ 2.0 'ਤੇ ਰਹੀ। ਜੇਕਰ ਸੋਚਿਆ ਜਾਵੇ ਤਾਂ ਅਸੀਂ ਟੀ.ਆਰ.ਪੀ ਘੱਟ ਹੋਣ ਦਾ ਕਾਰਨ ਹਨੀ ਸਿੰਘ ਨੂੰ ਮੰਨ ਸਕਦੇ ਹਾਂ ਜਾਂ ਫਿਰ ਇਸ ਸ਼ੋਅ ਨੂੰ ਹੋਸਟ ਕਰ ਰਹੀ ਗੌਹਰ ਖਾਨ ਦੇ ਅੰਦਾਜ਼ ਨੂੰ। ਫਿਲਹਾਲ ਅਸੀਂ ਇਸ ਦਾ ਸਹੀ ਕਾਰਨ ਨਹੀਂ ਦੱਸ ਸਕਦੇ ਪਰ ਇਸ ਦੀ ਟੀ.ਆਰ.ਪੀ ਕਾਫੀ ਹੱਦ ਤੱਕ ਘੱਟ ਹੋ ਗਈ ਹੈ।
trp(first week) |
% |
4.5 |
trp( in october) |
% |
2.6 |
'ਯੇ ਹੈ ਮੁਹੱਬਤੇ' ਦੀ ਕਹਾਣੀ ਨਾਲ ਜੁੜੇਗਾ ਸੱਚੇ ਹਾਦਸੇ ਦਾ ਸੱਚ (ਦੇਖੋ ਤਸਵੀਰਾਂ)
NEXT STORY