ਮੁੰਬਈ- ਟੀ.ਵੀ. ਸੀਰੀਅਲ 'ਸਸੁਰਾਲ ਸਿਮਰ ਕਾ' 'ਚ ਮੁੱਖ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਨੀਤਾ ਸ਼ਰਮਾ ਦੇ ਫੈਨਜ਼ ਲਈ ਬੁਰੀ ਖਬਰ ਹੈ। ਜੀ ਹਾਂ ਟੀ.ਵੀ. ਅਦਾਕਾਰਾ ਨੀਤਾ ਨੂੰ ਡੇਂਗੂ ਹੋ ਗਿਆ ਹੈ, ਜਿਸ ਕਾਰਨ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਨੀਤਾ ਨੇ ਮੀਡੀਆ ਨੂੰ ਦੱਸਿਆ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਮੈਨੂੰ ਬੁਖਾਰ ਹੈ ਅਤੇ ਮੈਂ ਖੁਦ 'ਚ ਊਰਜਾ ਕਾਫੀ ਘੱਟ ਮਹਿਸੂਸ ਕਰ ਰਹੀ ਹਾਂ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਬਲੈੱਡ ਟੈਸਟ ਕਰਵਾਇਆ ਸੀ ਜਿਸ ਤੋਂ ਬਾਅਦ ਉਸ ਨੂੰ ਡੇਂਗੂ ਦਾ ਪਤਾ ਲੱਗਿਆ। ਇਸ ਸਮੇਂ ਉਹ ਹਸਪਤਾਲ 'ਚ ਦਾਖਲ ਹੈ ਅਤੇ ਠੀਕ ਹੋਣ ਲਈ ਆਪਣਾ ਇਲਾਜ ਕਰਵਾ ਰਹੀ ਹੈ।
ਕਾਰ ਧੋਂਦੀਆਂ ਅਦਾਕਾਰਾਂ ਦੀ ਅਜਿਹੀਆਂ ਬੋਲਡ ਤਸਵੀਰਾਂ ਤੁਹਾਨੂੰ ਵੀ ਕਰ ਦੇਣਗੀਆਂ ਹੈਰਾਨ(ਦੇਖੋ ਤਸਵੀਰਾਂ)
NEXT STORY