ਮੁੰਬਈ- ਬਾਲੀਵੁੱਡ ਦੇ ਮਾਚੋਮੈਨ ਰਿਤਿਕ ਰੌਸ਼ਨ ਦੀ ਪਤਨੀ ਸੁਜ਼ੈਨ ਖਾਨ ਨੇ ਰਿਤਿਕ ਨਾਲ ਵੱਖ ਹੋਣ ਤੋਂ ਬਾਅਦ ਐਤਵਾਰ ਨੂੰ ਪਹਿਲੀ ਵਾਰੀ ਜਨਮ ਦਿਨ ਮਨਾਇਆ ਹਾਲਾਂਕਿ ਸੁਜ਼ੈਨ ਦੇ ਪਿਛਲੇ ਜਨਮ ਦਿਨ 'ਤੇ ਵੀ ਦੋਹਾਂ ਵਿਚਾਲੇ ਝਗੜਾ ਚੱਲ ਰਿਹਾ ਸੀ। ਸੁਜ਼ੈਨ ਦੇ ਕਰੀਬੀ ਸੂਤਰ ਨੇ ਦੱਸਿਆ ਕਿ ਪਿਛਲੇ ਸਾਲ ਸੁਜ਼ੈਨ ਦਾ ਜਨਮ ਦਿਨ ਵਧੀਆ ਨਹੀਂ ਰਿਹਾ ਸੀ ਕਿਉਂਕਿ ਉਹ ਨਿੱਜੀ ਜ਼ਿੰਦਗੀ 'ਚ ਕਾਫੀ ਪਰੇਸ਼ਾਨ ਸੀ ਪਰ ਹੁਣ ਇਸ ਵਾਰੀ ਸੁਜ਼ੈਨ ਆਪਣੀ ਜ਼ਿੰਦਗੀ 'ਚ ਅੱਗੇ ਵੱਧ ਗਈ ਹੈ। ਕਿਹਾ ਜਾ ਰਿਹਾ ਹੈ ਕਿ ਪਹਿਲਾਂ ਉਹ ਆਪਣਾ ਜਨਮ ਦਿਨ ਵਿਦੇਸ਼ 'ਚ ਮਨਾਉਣ ਦੀ ਇੱਛੁਕ ਸੀ ਫਿਰ ਉਸ ਨੇ ਦੇਸ਼ 'ਚੋਂ ਬਾਹਰ ਜਾਣ ਦੀ ਬਜਾਏ ਦੀਵਾਲੀ ਦੇ ਮੌਕੇ 'ਤੇ ਗੋਆ 'ਚ ਆਪਣੇ ਪਰਿਵਾਰ ਨੂੰ ਨਾਲ ਸਮਾਂ ਬਿਤਾਉਣ ਦਾ ਫੈਸਲਾ ਕੀਤਾ ਅਤੇ ਇਹ ਸੈਲੀਬ੍ਰੇਸ਼ਨ ਉਸ ਦੇ ਜਨਮ ਦਿਨ ਤੱਕ ਚੱਲੀ।
ਕਿਮ ਅਤੇ ਕਰਟਨੀ ਨਿਕਲੀਆਂ ਡਬਲ ਡੇਟ 'ਤੇ
NEXT STORY