ਅਜਿਹਾ ਨਹੀਂ ਕਿ ਜਦੋਂ ਪਾਪ ਵਧੇਗਾ ਤਾਂ ਹੀ ਪ੍ਰਮਾਤਮਾ ਪ੍ਰਗਟ ਹੁੰਦਾ ਹੈ। ਜੇ ਪ੍ਰਮਾਤਮਾ ਇਸ ਵੇਲੇ ਨਹੀਂ ਹੈ ਤਾਂ ਇਹ ਸ੍ਰਿਸ਼ਟੀ ਕਿਵੇਂ ਚੱਲ ਰਹੀ ਹੈ? ਅਸਲੀਅਤ ਵਿਚ ਪ੍ਰਮਾਤਮਾ ਬਾਹਰ ਪ੍ਰਗਟ ਨਹੀਂ ਹੁੰਦਾ, ਉਹ ਤਾਂ ਸਾਡੇ ਸਾਰਿਆਂ ਦੇ ਅੰਦਰ ਪਹਿਲਾਂ ਤੋਂ ਹੈ ਪਰ ਕੋਈ ਉਸ ਨੂੰ ਜਗਾ ਕੇ ਬੈਠਾ ਹੈ ਤਾਂ ਕੋਈ ਭੁਲਾ ਕੇ। ਕੋਈ ਉਸ ਨੂੰ ਹਰ ਪਲ ਯਾਦ ਕਰ ਰਿਹਾ ਹੈ, ਜਦੋਂਕਿ ਕੋਈ ਉਸ ਨੂੰ ਯਾਦ ਹੀ ਨਹੀਂ ਕਰਦਾ। ਇਨਸਾਨ ਵਿਚ ਸੱਚਾਈ ਦੇ ਗਿਆਨ ਦੇ ਨਾਲ ਹੀ ਪਿਆਰ ਦਾ ਹੋਣਾ ਵੀ ਉਸ ਦਾ ਪ੍ਰਗਟ ਹੋਣਾ ਹੈ। ਇਨਸਾਨ ਵਿਚ ਘੁਮੰਡ ਤੇ ਈਰਖਾ ਦਾ ਹੋਣਾ ਹੀ ਉਸ ਨੂੰ ਭੁਲਾਉਣਾ ਹੈ। ਪ੍ਰਮਾਤਮਾ ਨੂੰ ਯਾਦ ਕਰਦਿਆਂ ਹੀ ਉਹ ਸਾਡੇ ਦਿਲ ਵਿਚ ਪ੍ਰਗਟ ਹੋ ਜਾਂਦਾ ਹੈ ਅਤੇ ਜਦੋਂ ਉਹ ਪ੍ਰਗਟ ਹੁੰਦਾ ਹੈ ਤਾਂ ਇਨਸਾਨ ਸਾਧੂ ਬਣ ਜਾਂਦਾ ਹੈ। ਸਾਧੂ ਦਾ ਮਤਲਬ ਉਹ ਇਨਸਾਨ ਹੈ ਜਿਸ ਦਾ ਮਨ ਨਿਰਮਲ ਹੈ ਅਤੇ ਉਹ ਹਰ ਪਲ ਪ੍ਰਮਾਤਮਾ ਨੂੰ ਯਾਦ ਕਰਦਾ ਹੈ। ਇਨਸਾਨ ਪਾਪੀ ਉਸ ਵੇਲੇ ਹੁੰਦਾ ਹੈ ਜਦੋਂ ਉਹ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਅਤੇ ਇਸ ਕਾਰਨ ਉਹ ਇਨਸਾਨ ਤੋਂ ਵੀ ਹੇਠਾਂ ਦੀਆਂ ਜੂਨਾਂ ਵਿਚ ਜਨਮ ਲੈਂਦਾ ਹੈ। ਯੁੱਗਾਂ-ਯੁੱਗਾਂ ਤੋਂ ਭਾਵ ਇਹ ਨਹੀਂ ਕਿ ਪ੍ਰਮਾਤਮਾ ਹਜ਼ਾਰਾਂ ਸਾਲਾਂ ਬਾਅਦ ਪ੍ਰਗਟ ਹੁੰਦੇ ਹਨ। ਯੁੱਗਾਂ-ਯੁੱਗਾਂ ਤੋਂ ਭਾਵ ਹੈ ਕਿ ਉਹ ਪਲ-ਪਲ ਸਾਡੇ ਅੰਦਰ ਪ੍ਰਗਟ ਹੋ ਕੇ ਸਾਨੂੰ ਪਾਪ ਤੋਂ ਦੂਰ ਰਹਿਣ ਅਤੇ ਫਲ ਦੀ ਚਿੰਤਾ ਕੀਤੇ ਬਿਨਾਂ ਆਪਣੇ ਕੰਮ ਵਿਚ ਮਨ ਲਗਾਉਣ ਦੀ ਪ੍ਰੇਰਣਾ ਦਿੰਦਾ ਰਹਿੰਦਾ ਹੈ।
ਤੁਸੀਂ ਜੋਤ ਪੁੱਠੀ ਨਹੀਂ ਕਰ ਸਕੋਗੇ
NEXT STORY