ਮੁੰਬਈ- ਬਾਲੀਵੁੱਡ ਦੀ ਆਉਣ ਵਾਲੀ ਫਿਲਮ 'ਪੀਕੇ' 'ਚ ਆਮਿਰ ਖਾਨ ਦੇ ਹੈਰਾਨੀ ਵਾਲੇ ਅਵਤਾਰਾਂ ਦਾ ਸਿਹਰਾ ਫਿਲਮ ਦੇ ਨਿਰਦੇਸ਼ਕ ਰਾਜ ਕੁਮਾਰ ਹਿਰਾਨੀ ਅਤੇ ਖੁਦ ਆਮਿਰ ਖਾਨ ਨੂੰ ਜਾਂਦਾ ਹੈ। ਤੁਸੀਂ ਇਸ ਗੱਲ ਨੂੰ ਜਾਣ ਕੇ ਹੈਰਾਨ ਜ਼ਰੂਰ ਹੋ ਜਾਵੋਗੇ ਕਿ ਜਿੱਥੇ ਫਿਲਮੀ ਸਿਤਾਰੇ ਆਪਣੇ ਕੱਪੜਿਆਂ ਲਈ ਹਜ਼ਾਰਾਂ ਨੱਖਰੇ ਕਰਦੇ ਹਨ ਉਥੇ ਹੀ 'ਪੀਕੇ' 'ਚ ਆਮਿਰ ਨੇ ਪੁਰਾਣੇ ਕੱਪੜੇ ਪਹਿਨੇ ਹਨ। ਦਰਅਸਲ ਆਮਿਰ ਅਤੇ ਰਾਜਕੁਮਾਰ ਹਿਰਾਨੀ ਨੇ ਤੈਅ ਕੀਤਾ ਕਿ 'ਪੀਕੇ' ਦਾ ਕਰੈਕਟਰ ਪੁਰਾਣੇ ਕੱਪੜਿਆਂ 'ਚ ਨਜ਼ਰ ਆਵੇ ਤਾਂ ਦੋਹਾਂ ਨੇ ਕਈ ਜਗ੍ਹਾਂ ਦੇ ਲੋਕਾਂ ਕੋਲੋਂ ਕੱਪੜੇ ਇੱਕਠੇ ਕਰਨ ਦਾ ਫੈਸਲਾ ਲਿਆ। ਇਹ ਪਹਿਲਾਂ ਮੌਕਾ ਹੈ ਜਦੋਂ ਕਿਸੇ ਫਿਲਮ ਦੀ ਸ਼ੂਟਿੰਗ ਲਈ ਸੜਕ 'ਤੇ ਮਿਲੇ ਲੋਕਾਂ ਕੋਲੋਂ ਇੱਕਠੇ ਕੀਤੇ ਗਏ ਕੱਪੜੇ ਪਹਿਨੇ ਗਏ ਹਨ। ਜ਼ਿਕਰਯੋਗ ਹੈ ਕਿ ਜਦੋਂ ਉਹ ਰਾਜਸਥਾਨ 'ਚ ਸ਼ੂਟਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੇ ਰਾਜਸਥਾਨੀ ਕੱਪੜੇ ਪਹਿਨੇ ਸਨ। ਅਜਿਹੇ 'ਚ ਫਿਲਮ ਦੀ ਟੀਮ ਸੜਕਾਂ 'ਤੇ ਉਤਰੀ ਅਤੇ ਉਨ੍ਹਾਂ ਨੂੰ ਵੀ ਜੋ ਦਿਲਚਸਪ ਡਰੈੱਸ ਨਜ਼ਰ ਆਈ ਅਤੇ ਉਸ ਨੂੰ ਲੋਕਾਂ ਕੋਲੋਂ ਮੰਗ ਲਿਆ। ਖਾਸ ਗੱਲ ਇਹ ਹੈ ਕਿ ਇਹ ਅਜਨਬੀ ਲੋਕ ਕਾਫੀ ਮਦਦਗਾਰ ਸਾਬਿਤ ਹੋਏ।
ਸ਼ਾਹਰੁਖ ਨੇ ਮਮਤਾ ਬੈਨਰਜ਼ੀ ਨਾਲ ਕੀਤੀ ਮੁਲਾਕਾਤ
NEXT STORY