ਮੁੰਬਈ- ਬਾਲੀਵੁੱਡ 'ਚ ਆਪਣੀ ਅਦਾਕਾਰੀ ਲਈ ਮਸ਼ਹੂਰ ਸ਼ਬਾਨਾ ਆਜ਼ਮੀ ਅਤੇ ਐਸ਼ਵਰਿਆ ਰਾਏ ਬੱਚਨ ਦੀ ਜੋੜੀ ਫਿਲਮੀ ਪਰਦੇ 'ਤੇ ਧੂਮ ਮਚਾਉਂਦੀ ਨਜ਼ਰ ਆ ਸਕਦੀ ਹੈ। ਐਸ਼ਵਰਿਆ ਮਸ਼ਹੂਰ ਫਿਲਮਕਾਰ ਸੰਜੇ ਗੁਪਤਾ ਦੀ ਫਿਲਮ 'ਜਜ਼ਬਾ' ਨਾਲ ਫਿਲਮ ਇੰਡਸਟਰੀ ਵਿਚ ਵਾਪਸੀ ਕਰ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇਸ ਫਿਲਮ 'ਚ ਇਕ ਅਦਾਕਾਰ ਦੇ ਤੌਰ 'ਤੇ ਜੌਨ ਅਬ੍ਰਾਹਮ, ਜਦੋਂਕਿ ਦੂਜੇ ਅਦਾਕਾਰ ਦੇ ਤੌਰ 'ਤੇ ਇਰਫਾਨ ਖਾਨ ਦੀ ਚੋਣ ਕੀਤੀ ਗਈ ਹੈ।
ਦੱਸਿਆ ਜਾਂਦਾ ਹੈ ਕਿ ਇਸ ਫਿਲਮ ਵਿਚ ਐਸ਼ਵਰਿਆ ਐਕਸ਼ਨ ਕਰੇਗੀ ਅਤੇ ਉਸ ਦਾ ਕਿਰਦਾਰ ਵਕਾਲਤ ਕਰਦਾ ਵੀ ਨਜ਼ਰ ਆਵੇਗਾ। ਉਹ ਸ਼ਬਾਨਾ ਆਜ਼ਮੀ ਦੀ ਵਕੀਲ ਹੋਵੇਗੀ। ਸ਼ਬਾਨਾ ਇਕ ਪ੍ਰੋਫੈਸਰ ਦੇ ਕਿਰਦਾਰ ਵਿਚ ਹੈ, ਜੋ ਇਨਸਾਫ ਦੀ ਪ੍ਰਾਪਤੀ ਲਈ ਸਾਲਾਂ ਤੋਂ ਸੰਘਰਸ਼ ਕਰ ਰਹੀ ਹੈ।
ਅਭਿਸ਼ੇਕ ਅਤੇ ਕਰੀਨਾ ਦੀ ਜੋੜੀ 11 ਸਾਲ ਬਾਅਦ ਸਿਲਵਰ ਸਕ੍ਰੀਨ 'ਤੇ
NEXT STORY