ਮੁੰਬਈ- ਬਾਲੀਵੁੱਡ ਦੇ ਜੂਨੀਅਰ ਬੀ ਅਭਿਸ਼ੇਕ ਬੱਚਨ ਅਤੇ ਹੌਟ ਅਦਾਕਾਰਾ ਕਰੀਨਾ ਕਪੂਰ ਦੀ ਜੋੜੀ 11 ਸਾਲ ਬਾਅਦ ਸਿਲਵਰ ਸਕ੍ਰੀਨ 'ਤੇ ਆਪਣਾ ਜਲਵਾ ਦਿਖਾ ਸਕਦੀ ਹੈ।
ਇਨ੍ਹਾਂ ਦੋਹਾਂ ਨੇ ਸਾਲ 2000 'ਚ ਰਿਲੀਜ਼ ਹੋਈ ਫਿਲਮ 'ਰਿਫਿਊਜ਼ੀ' 'ਚ ਪਹਿਲੀ ਵਾਰ ਕੰਮ ਕੀਤਾ ਸੀ। ਜੇ. ਪੀ. ਦੱਤਾ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਦੋਵਾਂ ਸਿਤਾਰਿਆਂ ਦੀ ਪਹਿਲੀ ਫਿਲਮ ਸੀ। ਅਭਿਸ਼ੇਕ-ਕਰੀਨਾ ਦੀ ਜੋੜੀ ਆਖਰੀ ਵਾਰ ਸੂਰਜ ਬੜਜਾਤਿਆ ਦੀ ਫਿਲਮ 'ਮੈਂ ਪ੍ਰੇਮ ਕੀ ਦੀਵਾਨੀ' 'ਚ ਨਜ਼ਰ ਆਈ ਸੀ। ਹੁਣ ਇਹ ਜੋੜੀ 11 ਸਾਲ ਬਾਅਦ ਸਿਲਵਰ ਸਕ੍ਰੀਨ 'ਤੇ ਨਜ਼ਰ ਆਵੇਗੀ। ਇਹ ਦੋਵੇ 'ਦਿ ਸ਼ੌਕੀਨਸ' ਫਿਲਮ 'ਚ ਕੰਮ ਕਰਨਗੇ। 'ਦਿ ਸ਼ੌਕੀਨ' ਅੱਸੀ ਦੇ ਦਹਾਕੇ 'ਚ ਬਣੀ ਫਿਲਮ 'ਸ਼ੌਕੀਨ' ਦੀ ਰੀਮੇਕ ਹੈ।
ਆਮਿਰ ਖਾਨ ਨੇ ਇਸ ਤਰ੍ਹਾਂ ਬਚਾਇਆ ਆਪਣਾ ਕੀਮਤੀ ਸਮਾਂ
NEXT STORY