ਕੋਲਕਾਤਾ- ਪੱਛਮੀ ਬੰਗਾਲ ਦੇ ਬਰਾਂਡ ਅੰਬੈਸਡਰ ਸ਼ਾਹਰੁਖ ਖਾਨ ਨੇ ਬੰਗਾਲੀ ਫਿਲਮਾਂ ਨੂੰ ਵਾਧਾ ਦੇਣ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਉਹ ਮੰਨਦੇ ਹਨ ਕਿ ਅਸਲ 'ਚ ਪੱਛਮੀ ਬੰਗਾਲ ਦੇਸ਼ ਦਾ ਸੰਸਕ੍ਰਿਤੀਕ ਕੇਂਦਰ ਹੈ। ਬੰਗਾਲੀ ਉਦਯੋਗ ਨਾਲ ਜੁੜੀ ਯੋਜਨਾ ਬਾਰੇ ਪੁੱਛੇ ਜਾਣ 'ਤੇ ਸ਼ਾਹਰੁਖ ਨੇ ਕਿਹਾ, ''ਮੈਂ ਅਸਲ 'ਚ ਇਸ 'ਚ ਹਿੱਸਾ ਲੈਣਾ ਚਾਹੁੰਦਾ ਹਾਂ ਪਰ ਸਿਰਫ ਅਭਿਨੇਤਾ ਦੇ ਤੌਰ 'ਤੇ ਨਹੀਂ। ਮੈਂ ਇਥੇ ਕੁਝ ਖਾਸ ਲੈ ਕੇ ਆਉਣਾ ਚਾਹੁੰਦਾ ਹਾਂ ਅਤੇ ਬੰਗਾਲ 'ਚ ਸੰਸਕ੍ਰਿਤੀ, ਸਾਹਿਤ ਅਤੇ ਬੌਦਿਕ ਤੱਤਾਂ ਨੂੰ ਲੈ ਕੈ ਆਉਣਾ ਚਾਹੁੰਦਾ ਹਾਂ ਕਿਉਂਕਿ ਮੈਂ ਅਸਲ 'ਚ ਮੰਨਦਾ ਹਾਂ ਕਿ ਸਾਡੇ ਦੇਸ਼ ਦਾ ਸੰਸਕ੍ਰਿਤੀਕ ਕੇਂਦਰ ਹੈ।'' ਸ਼ਾਹਰੁਖ ਨੇ ਕਿਹਾ, ''ਮੈਨੂੰ ਕੁਝ ਸਮਾਂ ਲੱਗੇਗਾ ਪਰ ਮੈਂ ਅਜਿਹਾ ਕਰਾਂਗਾ। ਇਹ ਨਾ ਸਿਰਫ ਮੇਰੇ ਲਈ ਇਕ ਕੰਮ ਹੈ ਸਗੋਂ ਮੇਰੀ ਖੁਸ਼ ਕਿਸਮਤੀ ਵੀ ਹੈ।''
'ਬਾਲਿਕਾ ਵਧੂ' ਦੇ ਅਦਾਕਾਰ ਸਿਧਾਰਥ ਦਾ ਹੋਇਆ ਐਕਸ਼ੀਡੈਂਟ
NEXT STORY