ਚੰਡੀਗੜ੍ਹ-ਪੰਜਾਬ ਪੁਲਸ ਨੇ ਵੀਰਵਾਰ ਨੂੰ 3 ਆਈ. ਪੀ. ਐੱਸ. ਅਤੇ 15 ਪੀ. ਪੀ. ਐੱਸ. ਅਫਸਰਾਂ ਦੇ ਤਬਾਦਲੇ ਕੀਤੇ। ਇਸ ਗੱਲ ਦੀ ਜਾਣਕਾਰੀ ਆਈ. ਪੀ. ਐੱਸ. ਸੁਖਦੇਵ ਸਿੰਘ ਭੱਟੀ ਨੇ ਦਿੱਤੀ ਹੈ। ਸੁਖਦੇਵ ਸਿੰਘ ਭੱਟੀ ਦਾ ਤਬਾਦਲਾ ਅਸਿਸਟੈਂਟ ਇੰਸਪੈਕਟਰ ਜਨਰਲ ਆਫ ਪੁਲਸ ਇਨਫਾਰਮੇਸ਼ਨ ਟੈਕਨਾਲੋਜੀ-2 ਪੰਜਾਬ 'ਚ ਕੀਤਾ ਗਿਆ ਹੈ। ਆਈ. ਪੀ. ਐੱਸ. ਹਰਚਰਨ ਸਿੰਘ ਭੁੱਲਰ ਦਾ ਤਬਾਦਲਾ ਤੀਜੀ ਕਮਾਂਡੋ ਬਟਾਲੀਅਨ ਐਸ. ਏ. ਐਸ. ਨਗਰ ਅਤੇ ਆਈ. ਪੀ. ਐੱਸ. ਗੁਰਪ੍ਰੀਤ ਸਿੰਘ ਗਿੱਲ ਦਾ ਤਬਾਦਲਾ ਕਮਾਂਡੈਂਟ ਫੋਰਥ ਕਮਾਂਡੋ ਬਟਾਲੀਅਨ ਐਸ. ਏ. ਐੱਸ. ਨਗਰ 'ਚ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ 15 ਪੀ. ਪੀ. ਐੱਸ. ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ ਗਏ ਹਨ।
ਪੀ. ਪੀ. ਐੱਸ ਅਧਿਕਾਰਤ ਬਿਆਨ ਅਨੁਸਾਰ ਸੁਖਦੇਵ ਸਿੰਘ ਭੱਟੀ ਨੂੰ ਏ .ਆਈ. ਜੀ ਪੁਲਸ ਸੂਚਨਾ ਟੈਕਨਾਲਾਜੀ, ਹਰਚਰਨ ਸਿੰਘ ਭੁੱਲਰ ਨੂੰ ਕਮਾਂਡੇਂਟ ਤੀਜੀ ਬਟਾਲੀਅਨ ਐੱਸ. ਏ. ਐੱਸ ਨਗਰ, ਗੁਰਪ੍ਰੀਤ ਸਿੰਘ ਗਿੱਲ ਨੂੰ ਕਮਾਂਡੇਂਟ ਚੌਥੀ ਬਟਾਲੀਅਨ ਐੱਸ. ਏ. ਐੱਸ ਨਗਰ ਲਗਾਇਆ ਗਿਆ ਹੈ। ਪੀ. ਪੀ. ਐੱਸ ਅਧਿਕਾਰੀ ਅਸ਼ਵਨੀ ਕਪੂਰ ਨੂੰ ਏ. ਆਈ. ਜੀ ਪੁਲਸ ਟੈਲੀ ਕਮਿਊਨੀਕੇਸ਼ਨ ਚੰਡੀਗੜ੍ਹ, ਸਵਰਣਦੀਪ ਸਿੰਘ ਨੂੰ ਏ. ਆਈ. ਜੀ ਪੁਲਸ ਸਪੈਸ਼ਲ ਬ੍ਰਾਂਚ ਇਨਵੈਸਟੀਗੇਸ਼ਨ ਚੰਡੀਗੜ੍ਹ, ਮਨਧੀਰ ਸਿੰਘ ਨੂੰ ਏ. ਆਈ. ਜੀ ਪੁਲਸ ਸੂਚਨਾ ਟੈਕਨਾਲਾਜੀ ਚੰਡੀਗੜ੍ਹ, ਸਨੇਹ ਦੀਪ ਸ਼ਰਮਾ ਨੂੰ ਏ. ਆਈ. ਜੀ ਪੁਲਸ ਐੱਲ. ਆਰ. ਆਈ ਅਤੇ ਮਹਿਲਾ ਵਿੰਗ ਐੱਸ. ਏ. ਐੱਸ ਨਗਰ ਨਰੇਸ਼ ਕੁਮਾਰ ਨੂੰ ਜ਼ਿਲਾ ਕਮਿਊਨਿਟੀ ਪੁਲਸ ਅਧਿਕਾਰੀ ਹੁਸ਼ਿਆਰਪੁਰ, ਗੁਰਦੀਪ ਸਿੰਘ ਨੂੰ ਜ਼ਿਲਾ ਕਮਿਊਨਿਟੀ ਪੁਲਸ ਅਧਿਕਾਰੀ ਲੁਧਿਆਣਾ, ਅਮਰਜੀਤ ਸਿੰਘ ਨੂੰ ਸਹਾਇਕ ਕਮਾਂਡੇਂਟ, 4 ਆਈ. ਆਰ. ਬੀ ਕਪੂਰਥੱਲਾ, ਹਰਦੀਪ ਸਿੰਘ ਨੂੰ ਏ. ਆਈ. ਜੀ ਸਪੈਸ਼ਲ ਪ੍ਰੋਟੈਕਸ਼ਨ ਯੁਨਿਟ ਚੰਡੀਗੜ੍ਹ ਅਤੇ ਵਧੀਕ ਡੀ. ਜੀ. ਪੀ ਪੰਜਾਬ ਦੇ ਸਟਾਫ ਅਫਸਰਾਂ ਦਾ ਵਧੀਕ ਚਾਰਜ ਦਿੱਤਾ ਗਿਆ ਹੈ।
ਸਵਰਣ ਸਿੰਘ ਨੂੰ ਐੱਸ. ਪੀ ਇਨਵੈਸਟੀਗੇਸ਼ਨ ਬਰਨਾਲਾ, ਲਖਵਿੰਦਰ ਸਿੰਘ ਨੂੰ ਐੱਸ. ਪੀ ਜੀ. ਆਰ. ਪੀ ਪੰਜਾਬ ਜਲੰਧਰ, ਅਮਰੀਕ ਸਿੰਘ ਨੂੰ ਐੱਸ. ਪੀ ਇਨਵੈਸਟੀਗੇਸ਼ਨ ਬਟਾਲਾ, ਹਰਵਿੰਦਰ ਸਿੰਘ ਨੂੰ ਐੱਸ. ਪੀ, ਮੁੱਖ ਦਫਤਰ ਤਰਨਤਾਰਨ, ਰਣਬੀਰ ਸਿੰਘ ਐੱਸ. ਪੀ ਇਨਵੈਸਟੀਗੇਸ਼ਨ ਲੁਧਿਆਣਾ, ਨਵਜੋਤ ਸਿੰਘ ਐੱਸ. ਪੀ (ਘੱਟ ਸਪੋਰਟਸ ਸਕੱਤਰ) ਪੀ. ਏ. ਪੀ ਜਲੰਧਰ ਅਤੇ ਮਨੋਹਰ ਲਾਲ ਟੀਪੀ/65 ਨੂੰ ਐੱਸ. ਐੱਸ. ਪੀ ਅੰਮ੍ਰਿਤਸਰ 'ਚ ਤਾਇਨਾਤ ਕੀਤਾ ਗਿਆ ਹੈ।
ਇਕ ਨਬੰਵਰ ਦੇ ਬੰਦ ਨੂੰ ਸਰਕਾਰ ਵਲੋਂ ਕੋਈ ਸਹਿਯੋਗ ਨਹੀਂ- ਦਲਜੀਤ ਚੀਮਾ (ਵੀਡੀਓ)
NEXT STORY