ਵਜਰਨਾਭ ਨੇ ਬਚੇ-ਖੁਚੇ ਅੰਗ-ਰੱਖਿਅਕਾਂ ਨੂੰ ਹਥਿਆਰ ਸੁੱਟ ਦੇਣ ਦਾ ਹੁਕਮ ਦਿੱਤਾ। ਉਸੇ ਦਿਨ ਇਕ-ਇਕ ਕਰ ਕੇ ਸ਼ਾਲਵ ਦੇ 52 ਕਿਲਿਆਂ 'ਤੇ ਯਾਦਵਾਂ ਦਾ ਝੰਡਾ ਲਹਿਰਾਉਣ ਲੱਗਾ।
ਪੁੰਡਰਕ ਦਾ ਵਧ ਤਾਂ ਸ਼੍ਰੀ ਕ੍ਰਿਸ਼ਨ ਮੋਮਾਂਤਕ ਪਰਬਤ 'ਤੇ ਆਪਣੇ ਨਿਵਾਸ ਦੌਰਾਨ ਹੀ ਕਰ ਚੁੱਕੇ ਸਨ। ਸ਼ਿਸ਼ੂਪਾਲ ਪਾਂਡਵਾਂ ਦੇ ਯੱਗ ਵਿਚ ਉਨ੍ਹਾਂ ਹੱਥੋਂ ਮਾਰਿਆ ਗਿਆ। ਸ਼ਾਲਵ ਨੇ ਦਵਾਰਕਾ ਨਗਰੀ ਨੂੰ ਸਾੜ ਦਿੱਤਾ ਅਤੇ ਸ਼੍ਰੀ ਕ੍ਰਿਸ਼ਨ ਨੇ ਉਸ ਦੀ ਨਗਰੀ 'ਤੇ ਚੜ੍ਹਾਈ ਕਰ ਕੇ ਉਸ ਨੂੰ ਯਮਲੋਕ ਪਹੁੰਚਾ ਦਿੱਤਾ ਅਤੇ ਵਜਰਨਾਭ ਨੂੰ ਮਲੇਛ ਪ੍ਰਦੇਸ਼ ਦਾ ਰਾਜਾ ਬਣਾ ਦਿੱਤਾ।
ਵਜਰਨਾਭ ਨੇ ਸ਼੍ਰੀ ਕ੍ਰਿਸ਼ਨ ਨੂੰ ਕੁਝ ਦਿਨ ਮਹਿਮਾਨ ਵਜੋਂ ਰਹਿਣ ਦੀ ਬੇਨਤੀ ਕੀਤੀ। ਵਾਸੁਦੇਵ ਜੀ ਨੇ ਕਿਹਾ ਕਿ ਇਸ ਨੇ ਯਾਦਵਾਂ ਦੀ ਜਾਨ ਬਚਾਉਣ ਲਈ ਬੜੇ ਹੀਲੇ ਕੀਤੇ ਹਨ, ਨਹੀਂ ਤਾਂ ਸ਼ਾਲਵ ਕਦੋਂ ਦਾ ਸਾਨੂੰ ਮਾਰ ਚੁੱਕਾ ਹੁੰਦਾ ਅਤੇ ਤੁਹਾਡਾ ਇਥੇ ਆਉਣਾ ਬੇਕਾਰ ਹੁੰਦਾ। ਇਸ ਲਈ ਇਸ ਦੀ ਇੰਨੀ ਕੁ ਇੱਛਾ ਤਾਂ ਤੈਨੂੰ ਪੂਰੀ ਕਰਨੀ ਹੀ ਚਾਹੀਦੀ ਹੈ।''
ਵਜਰਨਾਭ ਨੇ ਮਲੇਛ ਰਾਜਾ ਸ਼ਾਲਵ ਦੇ ਨਿਵਾਸ ਸਥਾਨ ਦੀ ਸਫਾਈ ਕਰਵਾਈ। ਪੰਡਿਤਾਂ ਨੇ ਉਥੇ ਹਵਨ ਯੱਗ ਕਰਵਾਇਆ ਅਤੇ ਉਸ ਪਿੱਛੋਂ ਸ਼੍ਰੀ ਕ੍ਰਿਸ਼ਨ, ਵਾਸੁਦੇਵ ਜੀ, ਪ੍ਰਦਿਊਮਨ ਜੀ ਅਤੇ ਸਾਂਬ ਨੂੰ ਉਥੇ ਆਪੋ-ਆਪਣੇ ਪਰਿਵਾਰਾਂ ਨਾਲ ਰਹਿਣ ਦੀ ਬੇਨਤੀ ਕੀਤੀ।
ਕ੍ਰਿਸ਼ਨ ਜੀ ਨੇ ਵਜਰਨਾਭ ਦਾ ਸੱਦਾ ਸਵੀਕਾਰ ਕਰ ਲਿਆ। ਵਜਰਨਾਭ ਦੇ ਪਰਿਵਾਰ ਦੇ ਸਾਰੇ ਔਰਤਾਂ-ਮਰਦ ਸ਼੍ਰੀ ਕ੍ਰਿਸ਼ਨ ਅਤੇ ਵਾਸੁਦੇਵ ਜੀ ਦਾ ਬਹੁਤ ਸਤਿਕਾਰ ਕਰਦੇ ਸਨ ਅਤੇ ਉਨ੍ਹਾਂ ਨੂੰ ਆਰਾਮ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੇ ਸਨ ਪਰ ਪ੍ਰਦਿਊਮਨ ਜੀ ਦੀ ਸੇਵਾ ਵਜਰਨਾਭ ਦੀ ਪੁੱਤਰੀ ਪ੍ਰਭਾਵਤੀ ਕਰਨ ਲੱਗੀ।