ਨਵੀਂ ਦਿੱਲੀ- ਸਵ. ਬੰਸੀ ਲਾਲ ਦੀ ਨੂੰਹ ਕਿਰਨ ਚੌਧਰੀ ਨੂੰ ਸੋਮਵਾਰ ਨੂੰ ਹਰਿਆਣਾ 'ਚ ਕਾਂਗਰਸ ਵਿਧਾਇਕ ਦਲ ਦਾ ਨੇਤਾ ਬਣਾਇਆ ਗਿਆ ਹੈ। ਹਰਿਆਣਾ 'ਚ ਹਾਲ ਹੀ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ 10 ਸਾਲ ਤੋਂ ਚਲੇ ਆ ਰਹੇ ਭੁਪਿੰਦਪ ਸਿੰਘ ਹੁੱਡਾ ਦੀ ਅਗਵਾਈ ਵਾਲੇ ਕਾਂਗਰਸ ਸ਼ਾਸਨ ਨੂੰ ਜਨਤਾ ਨੇ ਸੱਤਾ ਤੋਂ ਬਾਹਰ ਕਰ ਦਿੱਤਾ ਹੈ। ਕਾਂਗਰਸ ਮਹਾਸਕੱਤਰ ਸ਼ਕੀਲ ਅਹਿਮਦ ਨੇ ਕਿਹਾ ਹੈ ਕਿ ਪੂਰਬਵਰਤੀ ਹੁੱਡਾ ਸਰਕਾਰ 'ਚ ਮੰਤਰੀ ਰਹੀ ਚੌਧਰੀ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਵਿਧਾਇਕ ਦਲ ਦੀ ਨੇਤਾ ਨਾਮਿਤ ਕੀਤਾ। ਇਸ ਤੋਂ ਪਹਿਲਾਂ ਵਿਧਾਇਕਾਂ ਨੇ ਸੋਨੀਆਂ ਗਾਂਧੀ ਨਾਲ ਇਸ ਮੁੱਦੇ 'ਤੇ ਫੈਸਲਾ ਕਰਨ ਦੀ ਜਿਦ ਕੀਤੀ ਸੀ। ਚੌਧਰੀ ਦੇ ਨਾਂ ਦੀ ਘੌਸ਼ਣਾ ਅਜਿਹੇ ਸਮੇਂ 'ਚ ਕੀਤੀ ਗਈ ਜਦੋਂ ਸੂਬੇ 'ਚ ਕਾਂਗਰਸ ਪਾਰਟੀ ਦੀ ਅਗਵਾਈ ਦੇ ਮੁੱਦੇ 'ਤੇ ਹੁੱਡਾ ਅਤੇ ਉਸ ਦੇ ਵਿਰੋਧੀਆਂ ਦੇ ਵਿਚਕਾਰ ਰੱਸਾ-ਕੱਸੀ ਚੱਲ ਰਹੀ ਸੀ। ਵਿਧਾਨਸਭਾ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਨਾ ਸਿਰਫ ਸੱਤਾ ਤੋਂ ਹੱਥ ਧੌਣਾ ਪਿਆ ਸਗੋਂ ਉਹ ਤੀਜੇ ਸਥਾਨ 'ਤੇ ਆਈ। ਪਾਰਟੀ ਨੇ ਚੌਧਰੀ ਨੂੰ ਵਿਧਾਇਕ ਦਲ ਦੀ ਨੇਤਾ ਬਣਾ ਕੇ ਸੰਤੁਲਨ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਦਲਿਤ ਭਾਈਚਾਰੇ ਤੋਂ ਹਨ। ਹੁੱਡਾ ਦੇ ਵਿਰੋਧੀ ਰਹੇ ਰਾਵ ਇੰਦਰਜੀਤ ਸਿੰਘ ਅਤੇ ਚੌਧਰੀ ਬਰਿੰਦਰ ਸਿੰਘ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਹਨ ਅਤੇ ਹੁਣ ਕੇਂਦਰ 'ਚ ਮੰਤਰੀ ਹਨ।
ਜੰਮੂ ਹਸਪਤਾਲ 'ਚ ਲੱਗੀ ਅੱਗ
NEXT STORY