ਜੰਮੂ- ਬਿਜਲੀ ਸਪਲਾਈ ਕਰਨ ਵਾਲੀ ਬੈਟਰੀ ਬੈਂਕ 'ਚ ਸ਼ਾਰਟ ਸਰਕਿਟ ਹੋਣ ਕਾਰਨ ਇੱਥੋਂ ਦੇ ਇਕ ਹਸਪਤਾਲ 'ਚ ਅੱਗ ਲੱਗ ਗਈ। ਹਾਲਾਂਕਿ ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਰਮੇਸ਼ ਗੁਪਤਾ ਨੇ ਦੱਸਿਆ ਕਿ ਹਸਪਤਾਲ ਦੇ ਬੈਟਰੀ ਬੈਂਕ 'ਚ ਸ਼ਾਰਟ ਸਰਕਿਟ ਹੋਣ ਕਾਰਨ ਅੱਗ ਲੱਗ ਗਈ, ਜਿਸ ਦੇ ਨਤੀਜੇ ਵਜੋਂ ਐਤਵਾਰ ਨੂੰ ਹਸਪਤਾਲ 'ਚ ਬਿਜਲੀ ਬੰਦ ਰਹੀ। ਉਨ੍ਹਾਂ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ ਅਗਨੀਰੋਧਕ ਦੀ ਵਰਤੋਂ ਕੀਤੀ ਗਈ। ਅੱਗ ਕਾਰਨ ਕੋਈ ਵੀ ਮਰੀਜ਼ ਜਾਂ ਕਰਮੀ ਜ਼ਖਮੀ ਨਹੀਂ ਹੋਇਆ।
ਉਨ੍ਹਾਂ ਨੇ ਦੱਸਿਆ ਕਿ ਅੱਗ ਦੀ ਘਟਨਾ 6 ਮਰੀਜ਼ਾਂ ਨੂੰ ਹਪਸਤਾਲ ਦੇ ਦੂਜੇ ਵਾਰਡਾਂ 'ਚ ਰਖਿਆ ਗਿਆ ਹੈ ਜਦੋਂਕਿ ਗੰਭੀਰ ਬਿਮਾਰ ਇਕਾਈ 'ਚ ਰੱਖੇ ਗਏ ਮਰੀਜ਼ ਨੂੰ ਨੇੜਲੇ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ ਹੈ।
ਹੁਣ ਇਸ ਤਰ੍ਹਾਂ ਪਾਓ ਅਣਚਾਹੇ ਫੇਸਬੁੱਕ ਪੋਸਟਾਂ ਤੋਂ ਛੁਟਕਾਰਾ
NEXT STORY