ਨਵੀਂ ਦਿੱਲੀ- ਕੌਮਾਂਤਰੀ ਬਾਜ਼ਾਰ ’ਚ ਪੀਲੀ ਧਾਤ ’ਤੇ ਬਣੇ ਦਬਾਅ ਅਤੇ ਘਰੇਲੂ ਪੱਧਰ ’ਤੇ ਮੰਗ ਕਮਜ਼ੋਰ ਹੋਣ ਨਾਲ ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 105 ਰੁਪਏ ਉਤਰ ਕੇ 26395 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਿਆ ਅਤੇ ਚਾਂਦੀ 50 ਰੁਪਏ ਟੁੱਟ ਕੇ 35500 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਲੰਦਨ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਕੌਮਾਂਤਰੀ ਪੱਧਰ ’ਤੇ ਪੀਲੀ ਧਾਤ ’ਚ ਪਿਛਲੇ ਹਫਤੇ ਆਈ ਤੇਜ਼ੀ ਸੋਮਵਾਰ ਨੂੰ ਰੁਕ ਗਈ ਅਤੇ ਇਹ 0.6 ਫੀਸਦੀ ਫਿਸਲ ਕੇ 1171.80 ਡਾਲਰ ਪ੍ਰਤੀ ਔਂਸ ’ਤੇ ਆ ਗਈ ਜਦੋਂਕਿ ਅਮਰੀਕੀ ਸੋਨਾ ਵਾਅਦਾ 1.60 ਡਾਲਰ ਚੜ੍ਹ ਕੇ 1171.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਰੋਜ਼ਗਾਰ ਦੇ ਅੰਕੜਿਆਂ ਦੇ ਉਮੀਦ ਦੇ ਮੁਤਾਬਕ ਨਹੀਂ ਰਹਿਣ ਤੋਂ ਬਾਅਦ ਪਿਛਲੇ ਹਫਤੇ ਪੀਲੀ ਧਾਤ ’ਚ ਆਏ ਉਛਾਲ ਨਾਲ ਨਿਵੇਸ਼ਕ ਸਾਵਧਾਨ ਹੋ ਗਏ ਹਨ। ਸਾਵਧਾਨੀ ਦੀ ਵਜ੍ਹਾ ਨਾਲ ਸੋਨੇ ’ਤੇ ਦਬਾਅ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਚਾਂਦੀ 0.6 ਫੀਸਦੀ ਉਤਰ ਕੇ 15.68 ਡਾਲਰ ਪ੍ਰਤੀ ਔਂਸ ਬੋਲੀ ਗਈ।
ਐੱਲ.ਪੀ.ਜੀ. ਸਬਸਿਡੀ ਦੇ ਲਈ ਉਪਭੋਗਤਾ ਮਾਰਚ ਤੱਕ ਬੈਂਕ ਅਕਾਉਂਟ ਜਾਂ ਆਧਾਰ ਨੰਬਰ ਦੇ ਦੇਣ!
NEXT STORY