ਨਵੀਂ ਦਿੱਲੀ- ਕੇਂਦਰ ਸਰਕਾਰ 1 ਜਨਵਰੀ 2015 ਤੋਂ ਸਾਰੇ ਦੇਸ਼ ’ਚ ਸਿੱਧੇ ਬੈਂਕ ਖਾਤਿਆਂ ’ਚ ਐੱਲ.ਪੀ.ਜੀ. ਸਬਸਿਡੀ ਦੇਣ ਦੀ ਯੋਜਨਾ ਲਾਗੂ ਕਰਨ ਜਾ ਰਹੀ ਹੈ। ਪੈਟਰੋਲੀਅਮ ਮੰਤਰਾਲਾ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਯੋਜਨਾ ’ਚ 3 ਮਹੀਨੇ ਦਾ ਯਾਨੀ ਕਿ ਮਾਰਚ 2015 ਤੱਕ ਦਾ ਗ੍ਰੇਸ ਪੀਰੀਅਡ ਦਿੱਤਾ ਜਾਵੇਗਾ। ਮਾਰਚ ਤੱਕ ਲੋਕਾਂ ਨੂੰ ਸਬਸਿਡੀ ਵਾਲੇ ਰੇਟ ’ਤੇ ਸਿਲੰਡਰ ਮਿਲਦੇ ਰਹਿਣਗੇ। ਜੇਕਰ ਮਾਰਚ ਤੱਕ ਗਾਹਕ ਆਪਣਾ ਬੈਂਕ ਅਕਾਉਂਟ ਜਾਂ ਆਧਾਰ ਨੰਬਰ ਨਹੀਂ ਦੇਣਗੇ ਤਾਂ ਅਪ੍ਰੈਲ 2015 ਤੋਂ ਉਨ੍ਹਾਂ ਨੂੰ ਬਾਜ਼ਾਰ ਦੇ ਰੇਟ ’ਤੇ ਐੱਲ.ਪੀ.ਜੀ. ਸਿਲੰਡਰ ਲੈਣਾ ਹੋਵੇਗਾ।
ਹਾਲਾਂਕਿ, ਜੂਨ 2015 ਤੱਕ ਜੇਕਰ ਗਾਹਕ ਆਪਣਾ ਬੈਂਕ ਖਾਤਾ ਨੰਬਰ ਦੇ ਦਿੰਦੇ ਹਨ, ਤਾਂ ਅਪ੍ਰੈਲ ਤੋਂ ਜੂਨ ਦੀ ਸਬਸਿਡੀ ਬਾਅਦ ਵਿਚ ਉਨ੍ਹਾਂ ਦੇ ਖਾਤਿਆਂ ਵਿਚ ਆ ਜਾਵੇਗੀ। ਪਰ ਜੂਨ 2015 ਤੱਕ ਜੇਕਰ ਗਾਹਕ ਬੈਂਕ ਅਕਾਉਂਟ ਨਹੀਂ ਦਿੰਦੇ ਹਨ ਤਾਂ ਉਨ੍ਹਾਂ ਨੂੰ ਪੁਰਾਣੀ ਸਬਸਿਡੀ ਯਾਨੀ ਅਪ੍ਰੈਲ ਤੋਂ ਜੂਨ ਦੇ ਵਿਚਾਲੇ ਦੀ ਨਹੀਂ ਮਿਲੇਗੀ।
ਪੈਟਰੋਲੀਅਮ ਮੰਤਰਾਲਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਆਨਲਾਈਨ ਬੇਨੇਫਿਟ ਟਰਾਂਸਫਰ ਸਕੀਮ ਹੋਵੇਗੀ। ਇਸ ’ਚ ਰੋਜ਼ਾਨਾ 30 ਤੋਂ 40 ਲੱਖ ਸਿਲੰਡਰ ਵਿਕਰੀ ’ਤੇ ਸਬਸਿਡੀ ਟਰਾਂਸਫਰ ਹੋਵੇਗੀ। ਸਾਰੇ ਸਾਲ ਵਿਚ ਲਗਭਗ 100 ਕਰੋੜ ਸਿਲੰਡਰ ’ਤੇ ਸਬਸਿਡੀ ਟਰਾਂਸਫਰ ਹੋਵੇਗੀ।
ਸਰਕਾਰ ਨੇ ਪੇਸ਼ ਕੀਤਾ ਹਵਾਬਾਜ਼ੀ ਨੀਤੀ ਦਾ ਮਸੌਦਾ
NEXT STORY