ਮੈਕਸੀਕੋ-ਮੈਕਸੀਕੋ 'ਚ 43 ਲਾਪਤਾ ਵਿਦਿਆਰਥੀਆਂ ਨੂੰ ਕਥਿਤ ਤੌਰ 'ਤੇ ਮਾਰਨ ਦੇ ਵਿਰੋਧ 'ਚ ਪ੍ਰਦਰਸ਼ਨਕਾਰੀਆਂ ਨੇ ਸੱਤਾਧਾਰੀ ਪਾਰਟੀ ਦੇ ਗਯੁਏਰੇਰੋ ਸੂਬੇ ਸਥਿਤ ਹੈਡਕੁਆਰਟਰ 'ਚ ਅੱਗ ਲਾ ਦਿੱਤੀ ਅਤੇ ਥਾਂ-ਥਾਂ ਵਿਰੋਧ ਪ੍ਰਦਰਸ਼ਨ ਕੀਤੇ। ਦੱਖਣੀ ਸੂਬੇ ਦੀ ਰਾਜਧਾਨੀ ਚਿਲਪੈਨਸਿੰਗੋ 'ਚ ਮੰਗਲਵਾਰ ਨੂੰ ਇੰਸਟੀਚਿਊਟਨਲ ਰੈਵੋਲਿਊਸ਼ਨਰੀ ਪਾਰਟੀ (ਪੀ.ਆਰ.ਆਈ.) ਦੀ ਦੋ ਮੰਜ਼ਿਲਾਂ ਸਫੇਦ ਇਮਾਰਤ ਤੋਂ ਕਾਲਾ ਧੂੰਆਂ ਨਿਕਲਦਾ ਨਜ਼ਰ ਆਇਆ। ਸੜਕਾਂ 'ਤੇ ਦੰਗਾ ਪੁਲਸ ਅਤੇ ਪ੍ਰਦਸ਼ਨਕਾਰੀਆਂ ਵਿਚਾਲੇ ਝੜੱਪਾਂ ਹੋਈਆਂ।
ਪੁਲਸ ਨਾਲ ਟਕਰਾਅ ਤੋਂ ਪਹਿਲਾਂ ਵਿਦਿਆਰਥੀ ਅਤੇ ਸੀ.ਈ.ਟੀ.ਈ.ਟੀ. ਸਿੱਖਿਅਕ ਸੰਘ ਦੇ ਮੈਂਬਰਾਂ ਸਮੇਤ ਕਰੀਬ 1,000 ਲੋਕਾਂ ਨੇ ਸ਼ਹਿਰ 'ਚ ਜਲੂਸ ਕੱਢਿਆ। ਇਨ੍ਹਾਂ ਲੋਕਾਂ ਨੇ ਪਥਰਾਅ ਕੀਤਾ ਅਤੇ ਗੋਲੇ ਸੁੱਟੇ ਗਏ। ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਪਥਰਾਅ ਨਾਲ ਪੰਜ ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚ ਤਿੰਨ ਅਧਿਕਾਰੀ ਅਤੇ ਦੋ ਪੱਤਰਕਾਰ ਹਨ। ਪਾਰਟੀ ਦੇ ਸੂਬਾ ਪ੍ਰਧਾਨ ਨੇ ਦੱਸਿਆ ਕਿ ਕਰੀਬ 400 ਲੋਕਾਂ ਨੇ ਪੀ.ਆਰ.ਆਈ. ਇਮਾਰਤ ਅਤੇ ਕੁਝ ਕਰਮਚਾਰੀਆਂ ਨੂੰ ਕਬਜ਼ੇ 'ਚ ਲੈ ਲਿਆ, ਜਿਨ੍ਹਾਂ ਨੇ ਬਾਅਦ 'ਚ ਮੁਕਤ ਕਰ ਦਿੱਤਾ ਗਿਆ।
ਯਮਨ 'ਚ ਹੁਥੀ ਲੜਾਕਿਆਂ 'ਤੇ ਹੋਇਆ ਹਮਲਾ, ਕਈ ਮਰੇ
NEXT STORY